ਆਪ ਨੇਤਾ ਆਤਿਸ਼ੀ ਨੇ ਲਗਾਏ ਭਾਜਪਾ ਤੇ ਗੰਭੀਰ ਦੋਸ਼

ਆਪ ਨੇਤਾ ਆਤਿਸ਼ੀ ਨੇ ਲਗਾਏ ਭਾਜਪਾ ਤੇ ਗੰਭੀਰ ਦੋਸ਼
 ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਆਤਿਸ਼ੀ ਨੇ ਈਡੀ ਵੱਲੋਂ 9ਵੇਂ ਸੰਮਨ ਨੂੰ ਲੈ ਕੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ‘ਤੇ ਗੰਭੀਰ ਦੋਸ਼ ਲਾਏ ਹਨ।ਉਨ੍ਹਾਂ ਕਿਹਾ ਕਿ ਕੱਲ੍ਹ ਸ਼ਨੀਵਾਰ ਨੂੰ ਰੌਜ਼ ਐਵੇਨਿਊ ਅਦਾਲਤ ਨੇ ਆਬਕਾਰੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਭਾਜਪਾ ਅਤੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਇਹ ਲੋਕ ਚਾਹੁੰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਵੇ।
ਤਾਜ਼ਾ ਮਾਮਲੇ ਵਿੱਚ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਨੂੰ ਦੋ ਨੋਟਿਸ ਭੇਜੇ ਗਏ ਹਨ, ਨੌਵਾਂ ਸੰਮਨ ਆਬਕਾਰੀ ਮਾਮਲੇ ਵਿੱਚ ਭੇਜਿਆ ਗਿਆ ਹੈ ਅਤੇ ਪਹਿਲਾ ਸੰਮਨ ਦਿੱਲੀ ਜਲ ਬੋਰਡ ਦੇ ਇੱਕ ਮਾਮਲੇ ਵਿੱਚ ਭੇਜਿਆ ਗਿਆ ਹੈ। ਭਾਜਪਾ ਅਤੇ ਮੋਦੀ ਜੀ ਅਦਾਲਤ ਦਾ ਇੰਤਜ਼ਾਰ ਨਹੀਂ ਕਰ ਰਹੇ ਹਨ, ਉਹ ਕੇਜਰੀਵਾਲ ਨੂੰ ਕਿਸੇ ਨਾ ਕਿਸੇ ਤਰੀਕੇ ਜੇਲ੍ਹ ਵਿੱਚ ਡੱਕਣਾ ਚਾਹੁੰਦੇ ਹਨ ਤਾਂ ਕਿ ਕੇਜਰੀਵਾਲ ਲੋਕ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਨਾ ਕਰ ਸਕਣ।

Leave a Comment

Your email address will not be published. Required fields are marked *

Scroll to Top