‘ਆਪ’ ਉਮੀਦਵਾਰ ਤੇ ਹਮਲਾ

‘ਆਪ’ ਉਮੀਦਵਾਰ ਤੇ ਹਮਲਾ
ਸਰਦੂਲਗੜ੍ਹ : ਪੰਜਾਬ ਦੇ ਸਰਦੂਲਗੜ੍ਹ ਨਗਰ ਪੰਚਾਇਤ ਚੋਣਾਂ ਦੌਰਾਨ ‘ਆਪ’ ਉਮੀਦਵਾਰ ਵਾਰਡ ਨੰਬਰ. 8 ‘ਤੇ ਕਿਸੇ ਵਿਅਕਤੀ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਤੇ ਉਹ ਸਿਵਲ ਹਸਪਤਾਲ ਸਰਦੂਲਗੜ੍ਹ ’ਚ ਦਾਖ਼ਲ ਹੈ । ‘ਆਪ’ ਦੇ ਉਮੀਦਵਾਰ ਚਰਨਦਾਸ ਨੇ ਦੱਸਿਆ ਕਿ ਜਦ ਉਹ ਅੱਜ ਸਵੇਰੇ 6 ਕੁ ਵਜੇ ਘਰ ਦੇ ਨਾਲ ਹੀ ਬਣੇ ਦਫ਼ਤਰ ਨੂੰ ਖੋਲ੍ਹ ਰਿਹਾ ਸੀ ਤਾਂ ਕਿਸੇ ਵਿਅਕਤੀ ਵੱਲੋਂ ਕੋਈ ਤਿੱਖੀ ਚੀਜ਼ ਮਾਰੀ ਤੇ ਭੱਜ ਗਿਆ । ਉਨ੍ਹਾਂ ਦੱਸਿਆ ਕਿ ਉਹ ਉਕਤ ਵਿਅਕਤੀ ਨੂੰ ਜਾਣਦਾ ਨਹੀਂ ਅਤੇ ਉਨ੍ਹਾਂ ਇਹ ਨਹੀਂ ਪਤਾ ਕਿ ਉਕਤ ਵਿਅਕਤੀ ਨੇ ਕੀ ਮਨਸਾ ਨਾਲ ਉਸ ‘ਤੇ ਇਹ ਹਮਲਾ ਕੀਤਾ ਹੈ । ਨਗਰ ਪੰਚਾਇਤ ਸਰਦੂਲਗੜ੍ਹ ਤੇ ਭੀਖੀ ’ਚ 9 ਵਜੇ ਤੱਕ ਭੀਖੀ ’ਚ 11.8 ਫ਼ੀਸਦੀ ਅਤੇ ਸਰਦੂਲਗੜ੍ਹ ’ਚ 15.31 ਫ਼ੀਸਦੀ ਵੋਟ ਪੋਲ ਹੋਈ ।

Leave a Comment

Your email address will not be published. Required fields are marked *

Scroll to Top