ਆਗਰਾ ਵਿਚ ਹਵਾਈ ਸੈਨਾ ਦਾ ਮਿਗ-29 ਜਹਾਜ਼ ਕਰੈਸ਼

ਆਗਰਾ ਵਿਚ ਹਵਾਈ ਸੈਨਾ ਦਾ ਮਿਗ-29 ਜਹਾਜ਼ ਕਰੈਸ਼
ਚੰਡੀਗੜ੍ਹ : ਭਾਰਤੀ ਹਵਾਈ ਸੈਨਾ ਦਾ ਮਿਗ-29 ਜਹਾਜ਼ ਆਗਰਾ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੂੰ ਉਡਾਣ ਭਰਦੇ ਸਮੇਂ ਅੱਗ ਲੱਗ ਗਈ । ਪਲਕ ਝਪਕਦਿਆਂ ਹੀ ਜਹਾਜ਼ ਅੱਗ ਦਾ ਗੋਲਾ ਬਣ ਕੇ ਮੈਦਾਨ ਵਿੱਚ ਡਿੱਗ ਪਿਆ। ਹਾਦਸੇ ਦੇ ਸਮੇਂ ਜਹਾਜ਼ ਵਿੱਚ ਦੋ ਪਾਇਲਟ ਮੌਜੂਦ ਸਨ । ਦੋਵੇਂ ਜਹਾਜ਼ ਨੂੰ ਅੱਗ ਲੱਗਣ ਤੋਂ ਕੁਝ ਸਕਿੰਟਾਂ ਪਹਿਲਾਂ ਹੀ ਉਸ ਤੋਂ ਛਾਲ ਮਾਰ ਕੇ ਬਾਹਰ ਆ ਗਏ। ਜਹਾਜ਼ ਕਗਰੌਲ ਦੇ ਸੋਨਾ ਪਿੰਡ ਦੇ ਕੋਲ ਇੱਕ ਖਾਲੀ ਖੇਤ ਵਿੱਚ ਡਿੱਗਿਆ ਹੈ । ਹਵਾਈ ਸੈਨਾ ਨੇ ਜਹਾਜ਼ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ । ਹਵਾਈ ਸੈਨਾ ਦੇ ਅਧਿਕਾਰੀ, ਡੀਐਮ ਅਤੇ ਪੁਲਿਸ ਮੌਕੇ ‘ਤੇ ਪਹੁੰਚ ਰਹੇ ਹਨ । ਜਾਣਕਾਰੀ ਅਨੁਸਾਰ ਇਹ ਜਹਾਜ਼ ਰੁਟੀਨ ਅਭਿਆਸ ਲਈ ਪੰਜਾਬ ਦੇ ਆਦਮਪੁਰ ਤੋਂ ਆਗਰਾ ਜਾ ਰਿਹਾ ਸੀ । ਹਾਦਸੇ ਦੀ ਕੋਰਟ ਆਫ ਇਨਕੁਆਰੀ ਦੇ ਹੁਕਮ ਦੇ ਦਿੱਤੇ ਗਏ ਹਨ ।

Leave a Comment

Your email address will not be published. Required fields are marked *

Scroll to Top