ਦਿੱਲੀ, 5 ਅਗਸਤ : ਜੰਮੂ ਕਸ਼ਮੀਰ ਦੇ ਸਾਬਕਾ ਤੇ ਆਖਰੀ ਰਾਜਪਾਲ ਦਾ ਅੱਜ ਦੇਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਚਾਰੇ ਪਾਸੇ ਸ਼ੋਕ ਦੀ ਲਹਿਰ ਦੌੜ ਪਈ ਹੈ। ਜਿਕਰਯੋਗ ਹੈ ਕਿ ਰਾਜਪਾਲ ਸੱਤਿਆ ਪਾਲ ਮਲਿਕ ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਹੋਣ ਕਰਕੇ ਹਸਪਤਾਲ ਵਿਚ ਜ਼ੇਰੇ ਇਲਾਜ ਸਨ।
ਉਨ੍ਹਾਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦੁਪਹਿਰੇ ਇਕ ਵਜੇ ਆਖਰੀ ਸਾਹ ਲਏ। ਉਹ 79 ਸਾਲ ਦੇ ਸਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਫੈਲੀ ਸੀ, ਜੋ ਮਗਰੋਂ ਫ਼ਰਜ਼ੀ ਨਿਕਲੀ ਪਰ ਅਜ ਉਨਾ ਦੇ ਦੇਹਾਂਤ ਨਾਲ ਚਾਰੇ ਪਾਸੇ ਸ਼ੋਕ ਦੀ ਲਹਿਰ ਹੈ।