ਆਈ.ਸੀ.ਟੀ.ਸੀ. ਸੈਂਟਰਾਂ ਦੀ ਕਾਰਜ਼ਗੁਜਾਰੀ ਦੀ ਕੀਤੀ ਸਮੀਖਿਆ
ਪਟਿਆਲਾ, 27 ਜੂਨ () ਸਿਵਲ ਸਰਜਨ ਪਟਿਆਲਾ ਡਾ. ਸੰਜੇ ਗੋਇਲ ਦੀ ਪ੍ਰਧਾਨਗੀ ਹੇਠ ਦਿਸ਼ਾ ਕਲੱਸਟਰ ਪਟਿਆਲਾ ਦੇ ਅਧੀਨ ਪੈਂਦੇ ਆਈ.ਸੀ.ਟੀ.ਸੀ. ਸੈਂਟਰਾਂ ਅਤੇ ਡੀ.ਐਸ.ਆਰ.ਸੀ. ਸੈਂਟਰਾਂ ਦੇ ਸਮੂਹ ਕਰਮਚਾਰੀਆਂ ਦੀ ਪਹਿਲੀ ਤਿਮਾਹੀ ਸਮੀਖਿਆ ਮੀਟਿੰਗ ਹੋਟਲ ਰੈਡ ਚਿੱਲੀ ਬਾਈਟ, ਮਾਲ ਰੋਡ ਪਟਿਆਲਾ ਵਿਖੇ ਹੋਈ.ਇਸ ਮੀਟਿੰਗ ਵਿਚ ਚਾਰ ਜ਼ਿਲਿਆਂ- ਪਟਿਆਲਾ, ਰੋਪੜ, ਮੋਹਾਲੀ ਅਤੇ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ 50 ਦੇ ਕਰੀਬ ਕਰਮਚਾਰੀਆਂ ਨੇ ਭਾਗ ਲਿਆ . ਇਸ ਮੀਟਿੰਗ ਵਿਚ ਡਾ.ਗੁਰਪ੍ਰੀਤ ਸਿੰਘ ਨਾਗਰਾ, DTO-cum-DACO , ਪਟਿਆਲਾ, ਡਾ. ਵਿਕਾਸ ਗੋਇਲ, SMO ਮਾਤਾ ਕੌਸ਼ਲਿਆ ਹਸਪਤਾਲ, ਪਟਿਆਲਾ, ਸ਼੍ਰੀਮਤੀ ਕਮਲਜੀਤ ਕੌਰ, AD PPTCT, ਸ਼੍ਰੀਮਤੀ ਚਰਨਕਮਲ ਕੌਰ, AD (BSD) ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ, ਪਟਿਆਲਾ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ. ਸਿਵਲ ਸਰਜਨ ਡਾ. ਸੰਜੇ ਗੋਇਲ ਵਲੋਂ ਸਮੂਹ ਕਰਮਚਾਰੀਆਂ ਨੂੰ HIV/TB ਵਰਗੀਆਂ ਬਿਮਾਰੀਆਂ ਪ੍ਰਤੀ ਹੋਰ ਜ਼ਿਆਦਾ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਤਾਂ ਜੋ ਮਨੁੱਖਤਾ ਨੂੰ ਇਨ੍ਹਾਂ ਬਿਮਾਰੀਆਂ ਦੇ ਪ੍ਰਕੋਪ ਤੋਂ ਵੱਧ ਤੋਂ ਵੱਧ ਬਚਾਇਆ ਜਾ ਸਕੇ ਅਤੇ ਸਮੇਂ ਸਿਰ ਇਲਾਜ਼ ਮੁਹਇਆ ਕਰਵਾ ਕੇ ਜੀਵਨ ਪੱਧਰ ਉੱਚਾ ਚੁਕਿਆ ਜਾ ਸਕੇ. ਮੀਟਿੰਗ ਦੌਰਾਨ ਸਮੂਹ ਆਈ.ਸੀ.ਟੀ.ਸੀ. ਸੈਂਟਰਾਂ ਅਤੇ ਡੀ.ਐਸ.ਆਰ.ਸੀ. ਸੈਂਟਰਾਂ ਦੀ ਕਾਰਜ਼ਗੁਜਾਰੀ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ.ਡਾ.ਗੁਰਪ੍ਰੀਤ ਸਿੰਘ ਨਾਗਰਾ, DTO-cum- DACO ਨੇ ਦਿਸ਼ਾ ਕਲੱਸਟਰ ਪਟਿਆਲਾ ਦੇ ਅਧੀਨ ਆਉਂਦੇ ਸਮੂਹ ਕੇਂਦਰਾਂ ਦੀ ਕਾਰਜ਼ਗੁਜਾਰੀ ਅਤੇ ਪੰਜਾਬ ਭਰ ਵਿਚ ਚੰਗੀ ਕਾਰਜ਼ਗੁਜਾਰੀ ਕਰਨ ਵਾਲੇ ਕੇਂਦਰਾਂ ਪ੍ਰਤੀ ਜਾਣੂ ਕਰਵਾਇਆ ਗਿਆ