ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲਿਆਂ ਨਾਲ ਲੋਕਲ ਬਾਡੀਜ ਵਿਭਾਗ ਪੰਜਾਬ ਹੋਇਆ ਡਾਇਰੈਕਟਰ ਤੋਂ ਸੱਖਣਾ
ਚੰਡੀਗੜ੍ਹ : ਪੰਜਾਬ ਦਾ ਲੋਕਲ ਬਾਡੀਜ਼ ਵਿਭਾਗ ਨੂੰ ਆਈ. ਏ. ਐਸ. ਅਫ਼ਸਰਾਂ ਦੇ ਤਬਾਦਲਿਆਂ ਦੀ ਬੀਤੇ ਦਿਨੀਂ ਲੱਗੀ ਝੜੀ ਦੇ ਚਲਦਿਆਂ ਡਾਇਰੈਕਟਰ ਨਸੀਬ ਨਹੀਂ ਹੋ ਸਕੇਗਾ ਕਿਉਂਕਿ ਲੋਕਲ ਬਾਡੀ ਵਿਭਾਗ ਪੰਜਾਬ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੂੰ ਤਬਾਦਲਿਆਂ ਦੇ ਚਲਦਿਆਂ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਲਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਤਬਾਦਲਿਆਂ ਦੀ ਲੱਗੀ ਝੜੀ ਦੇ ਚਲਦਿਆਂ ਲੋਕਲ ਬਾਡੀ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਬੇਸ਼ਕ ਬਦਲ ਤਾਂ ਦਿੱਤਾ ਗਿਆ ਹੈ ਪਰ ਉਸ ਅਹੁਦੇ ਤੇ ਕਿਸੇ ਨੂੰ ਨਹੀਂ ਥਾਪਿਆ ਗਿਆ, ਜਿਸ ਕਾਰਨ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਹੀ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਪੱਕੇ ਤੌਰ ’ਤੇ ਡਾਇਰੈਕਟਰ ਦੀ ਨਿਯੁਕਤੀ ਹੋਣ ਤੱਕ ਅਸਥਾਈ ਰੂਪ ’ਚ ਵਿਭਾਗੀ ਕੰਮਕਾਜ ਚਲਾਉਣ ਲਈ ਬਦਲਵੀਂ ਵਿਵਸਥਾ ਕਰਨ ਲਈ ਬੋਲਿਆ ਗਿਆ ਹੈ।