ਦਿਲੀ, 1 ਨਵੰਬਰ 2025 : ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲ੍ਹੇ ਵਿੱਚ ਸਥਿਤ ਵੈਂਕਟੇਸ਼ਵਰਾ ਮੰਦਰ ਵਿੱਚ ਅਚਾਨਕ ਅੱਜ ਭਗਦੜ ਮਚਣ ਕਾਰਨ ਹਾਦਸਾ ਹੋ ਗਿਆ, ਜਿਸ ਕਾਰਨ ਸਤ ਦੇ ਕਰੀਬ ਸ਼ਰਧਾਲੁਆਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਇਸ ਹਾਦਸੇ ਵਿਚ ਕਈ ਜਖਮੀ ਵੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਇਹ ਭਗਦੜ ਕਾਸ਼ੀਬੁੱਗਾ ਖੇਤਰ ਦੇ ਮੰਦਰ ਪ੍ਰਾਂਗਣ ਵਿੱਚ ਕਰੀਬ ਸਵੇਰੇ 11.30 ਵਜੇ ਵਾਪਰੀ, ਜਦੋਂ ਭਾਰੀ ਗਿਣਤੀ ਵਿੱਚ ਲੋਕ ਦਰਸ਼ਨ ਲਈ ਇਕੱਠੇ ਹੋਏ ਸਨ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਰਾਹਤ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀ ਸ਼ਰਧਾਲੂਆਂ ਨੂੰ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਇਸ ਮੰਦਭਾਗੀ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਲਿਖਿਆ — “ਵੈਂਕਟੇਸ਼ਵਰਾ ਮੰਦਰ ਵਿੱਚ ਭਗਦੜ ਦੌਰਾਨ ਸ਼ਰਧਾਲੂਆਂ ਦੀ ਮੌਤ ਬਹੁਤ ਦੁਖਦਾਈ ਹੈ। ਮੈਂ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਜਤਾਉਂਦਾ ਹਾਂ।” ਉਨਾ ਕਿਹਾ ਕਿ ਪ੍ਰਸਾਸਨ ਪੂਰੀ ਤਰ੍ਹਾ ਲੋਕਾਂ ਦੀ ਸਹਾਇਤ ਵਿਚ ਜੁਟਿਆ ਹੋਇਆ ਹੈ।