ਅੰਮ੍ਰਿਤਾ ਵੜਿੰਗ ਲਈ ਨਰਿੰਦਰ ਲਾਲੀ ਅਤੇ ਟੀਮ ਨੇ ਸਾਂਭਿਆ ਮੋਰਚਾ

ਅੰਮ੍ਰਿਤਾ ਵੜਿੰਗ ਲਈ ਨਰਿੰਦਰ ਲਾਲੀ ਅਤੇ ਟੀਮ ਨੇ ਸਾਂਭਿਆ ਮੋਰਚਾ
ਜੋਰ ਸ਼ੋਰ ਨਾਲ ਕੀਤਾ ਚੋਣ ਪ੍ਰਚਾਰ ਸ਼ੁਰੂ
ਪਟਿਆਲਾ : ਗਿੱਦੜਬਾਹਾ ਜਿਮਨੀ ਚੋਣ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਲਈ ਆਲ ਇੰਡੀਆ ਕਾਂਗਰਸ ਓ. ਬੀ. ਸੀ. ਸੈਲ ਦੇ ਕੋਆਰਡੀਨੇਟਰ ਨਰਿੰਦਰ ਪਾਲ ਲਾਲੀ ਤੇ ਉਹਨਾਂ ਦੀ ਟੀਮ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਮੋਰਚਾ ਸਾਂਭ ਲਿਆ । ਅੱਜ ਉਹਨਾਂ ਨੇ ਸੁਬਾ ਪ੍ਰਧਾਨ ਰਾਜਾ ਵੜਿੰਗ ਦੇ ਮੋਢੇ ਨਾਲ ਮੋਢਾ ਜੋੜ ਕੇ ਵਾਰਡ ਨੰਬਰ 14 ਅਤੇ 15 ਵਿੱਚ ਘਰ ਘਰ ਜਾ ਕੇ ਅੰਮ੍ਰਿਤਾ ਵੜਿੰਗ ਲਈ ਵੋਟਾਂ ਮੰਗੀਆਂ । ਇਸ ਮੌਕੇ ਉਹਨਾਂ ਨੇ ਕਿਹਾ ਕਿ ਵੋਟਰਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਯਕੀਨੀ ਤੌਰ ਤੇ ਅੰਮ੍ਰਿਤਾ ਵੜਿੰਗ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜ ਕੇ ਇਸ ਜਿਮਨੀ ਚੋਣ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਕਾਂਗਰਸ ਦੇ ਹੱਥ ਹੋਰ ਮਜਬੂਤ ਕਰਨਗੇ । ਲਾਲੀ ਦੀ ਮਿਹਨਤ ਨੂੰ ਦੇਖ ਕਿ ਰਾਜਾ ਵੜਿੰਗ ਨੇ ਉਨ੍ਹਾਂ ਦੀ ਪਿਠ ਵੀ ਥਪਥਪਾਈ । ਇਸ ਮੌਕੇ ਸੱਤਪਾਲ ਮਹਿਤਾ, ਸੰਜੇ ਸ਼ਰਮਾ, ਗੋਪੀ ਰੰਗੀਲਾ, ਨਰਿੰਦਰ ਪੱਪਾ, ਅਨੁਜ ਤ੍ਰਿਵੇਦੀ, ਨਰਿੰਦਰ ਨੀਟੂ, ਸ਼ਿਵ ਕੁਮਾਰ ਖੰਨਾ, ਮਦਨ ਭਾਂਬਰੀ, ਡਿੰਪੀ ਵੜਿੰਗ, ਪਰਵੀਨ ਸਿੰਗਲਾ, ਲਲਿਤ ਭਾਰਦਵਾਜ, ਸਤੀਸ਼ ਕੰਬੋਜ, ਪਰਦੀਪ ਦੀਵਾਨ, ਅਸ਼ੋਕ ਖੰਨਾ ਸਵੀਟੀ ਆਦ ਮੈਂਬਰ ਮੌਕੇ ਤੇ ਹਾਜਰ ਸਨ ।

Leave a Comment

Your email address will not be published. Required fields are marked *

Scroll to Top