ਅੰਮ੍ਰਿਤਸਰ ਏਅਰਪੋਰਟ ਤੋਂ ਮਲੇਸ਼ੀਆ ਲਈ ਏਅਰ ਏਸ਼ੀਆ ਫਲਾਇਟ ਹੋਈ ਅੱਜ ਤੋਂ ਸ਼ੁਰੂ

ਅੰਮ੍ਰਿਤਸਰ ਏਅਰਪੋਰਟ ਤੋਂ ਮਲੇਸ਼ੀਆ ਲਈ ਏਅਰ ਏਸ਼ੀਆ ਫਲਾਇਟ ਹੋਈ ਅੱਜ ਤੋਂ ਸ਼ੁਰੂ

ਅੰਮ੍ਰਿਤਸਰ ,3 ਸਤੰਬਰ 2023 : ਗੁਰੂ ਰਾਮਦਾਸ ਏਅਰਪੋਰਟ ਲਗਾਤਾਰ ਹੀ ਤਰੱਕੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਅਤੇ ਲਗਾਤਾਰ ਹੀ ਇਸ ਏਅਰਪੋਰਟ ਦੇ ਉੱਪਰੋਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋ ਰਹੀਆਂ ਹਨ ਜਿਸਦੇ ਚਲਦੇ ਅੱਜ ਵੀ ਅੰਮ੍ਰਿਤਸਰ ਏਅਰਪੋਰਟ ਦੇ ਉੱਪਰੋਂ ਮਲੇਸ਼ੀਆ ਦੇ ਲਈ ਏਅਰ ਏਸ਼ੀਆ ਫਲਾਇਟ ਸ਼ੁਰੂ ਹੋਈ ਜਿਸ ਦੀ ਸ਼ੁਰੂਆਤ ਦੇ ਲਈ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਖੁਦ ਏਅਰਪੋਰਟ ਤੇ ਪਹੁੰਚੇ ਅਤੇ ਉਨ੍ਹਾਂ ਨੇ ਏਅਰ ਏਸ਼ੀਆ ਫਲਾਈਟ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੋ ਏਅਰ ਏਸ਼ੀਆ ਫਲਾਈਟ ਅੱਜ ਤੋਂ ਸ਼ੁਰੂ ਹੋਈ ਹੈ ਇਹ ਫਲਾਈਟ ਮਲੇਸ਼ੀਆ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਵੀ ਸੰਪਰਕ ਜੋੜੇਗੀ ਉਹਨਾਂ ਨੇ ਕਿਹਾ ਕਿ ਇਹ ਫਲਾਇਟ ਪਹਿਲਾਂ ਵੀ ਚਲਦੀ ਸੀ l ਲੇਕਿਨ ਕਰੋਨਾਂ ਦੌਰਾਨ ਇਹ ਫਲਾਈਟ ਬੰਦ ਹੋ ਗਈ ਸੀ। ਅਤੇ ਹੁਣ ਸਾਡੇ ਤਿੰਨ ਸਾਲ ਬਾਅਦ ਇਹ ਫਲਾਈਟ ਦੁਬਾਰਾ ਸ਼ੁਰੂ ਹੋਈ ਹੈ l

Leave a Comment

Your email address will not be published. Required fields are marked *

Scroll to Top