ਅੰਧਵਿਸ਼ਵਾਸ : ਲੋਕਾਂ ਨੇ ਜਾਦੂ-ਟੂਣੇ ਦੇ ਸ਼ੱਕ ’ਚ ਪਤੀ-ਪਤਨੀ ਨੂੰ ਸਾੜਿਆ

ਅਸਾਮ, 31 ਦਸੰਬਰ : ਲੋਕਾਂ ਅੰਦਰ ਅੰਧਵਿਸ਼ਵਾਸ਼ ਇਸ ਹਦ ਤੱਕ ਫੈਲ ਗਿਆ ਹੈ ਕਿ ਲੋਕ ਕਾਨੂੰਨ ਨੂੰ ਆਪਣੇ ਹਥ ਵਿਚ ਲੈਣ ਤੋ ਨਹੀ ਘਬਰਾਉਦੇ ਹਨ। ਹੁਣ ਤਾਜਾ ਮਾਮਲੇ ਵਿਚ ਜਾਦੂ ਟੂਣਾਂਕਰਨ ਦਾ ਸ਼ੱਕ ਹੋਣ ਤੇ ਲੋਕਾਂ ਨੇ ਅਸਾਮ ਵਿਖੇ ਇਕ ਪਤੀ ਪਤਨੀ ਨੂੰ ਅੱਗ ਦੇ ਹਵਾਲੇ ਕਰ ਦਿਤਾ।

ਜਾਣਕਾਰੀ ਦੇ ਅਨੁਸਾਰ ਅਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ ਵਿੱਚ ਹੌਰਾਘਾਟ ਇਲਾਕੇ ਦੇ ਨੰਬਰ 1 ਬੇਲੋਗੁਰੀ ਮੁੰਡਾ ਪਿੰਡ ਵਿੱਚ ਮੰਗਲਵਾਰ ਦੇਰ ਰਾਤ ਕੁਝ ਲੋਕਾਂ ਨੇ ਜਾਦੂ-ਟੂਣੇ ਕਰਨ ਦੇ ਸ਼ੱਕ ਹੇਠ ਇੱਕ ਜੋੜੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਪਹਿਲਾਂ ਦੋਵਾਂ ’ਤੇ ਉਨ੍ਹਾਂ ਦੇ ਘਰ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਬਾਅਦ ਵਿੱਚ ਘਰ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਜੋੜਾ ਜ਼ਿੰਦਾ ਸੜ ਗਿਆ।

ਮ੍ਰਿਤਕਾਂ ਦੀ ਪਛਾਣ ਗਾਰਡੀ ਬਿਰੋਵਾ (43) ਅਤੇ ਉਸ ਦੀ ਪਤਨੀ ਮੀਰਾ ਬਿਰੋਵਾ (33) ਵਜੋਂ ਹੋਈ ਹੈ। ਪਿੰਡ ਵਾਸੀਆਂ ਵੱਲੋਂ ਦੋਵਾਂ ’ਤੇ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਉਹ ਜਾਦੂ-ਟੂਣਾ ਕਰਦੇ ਹਨ ਅਤੇ ਇਲਾਕੇ ਵਿੱਚ ਮਾੜਾ ਪ੍ਰਭਾਵ ਪਾ ਰਹੇ ਹਨ, ਜਿਸ ਕਾਰਨ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਲਈ ਛਾਪਾਮਾਰੀ ਤੇਜ ਕਰ ਦਿਤੀ ਗਈ ਹੈ।

Scroll to Top