ਅਵਾਰਾ ਕੁੱਤਿਆਂ ਖਾਧੀ ਜਿਊਂਦੀ ਵੱਛੀ ਨੋਚ ਨੋਚ
ਫਤਿਹਗੜ੍ਹ ਸਾਹਿਬ : ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਵਿਖੇ ਬੀਤੀ ਰਾਤ ਅਵਾਰਾ ਕੁੱਤਿਆਂ ਨੇ ਜਿੰਦਾ ਵੱਛੀ ਨੂੰ ਨੋਚ ਨੋਚ ਖਾਧਾ। ਵੱਛੀ ਦੀ ਮਾਲਕ ਮੂਰਤੀ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿਸ ਚੀਜ਼ ਨੇ ਉਨ੍ਹਾਂ ਦੀ ਵੱਛੀ ਨੂੰ ਖਾਧਾ ਹੈ। ਉਨ੍ਹਾਂ ਦੇ ਗੁਆਂਢ ਦੇ ਨੰਦੂ ਨੇ ਦੱਸਿਆ ਕਿ ਰਾਤ 12:30 ਵਜੇ ਕੁੱਤੇ ਬਹੁਤ ਭੌਂਕ ਰਹੇ ਸਨ। ਨੰਦੂ ਨੇ ਕਿਹਾ ਵੱਛੀ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਇਹ ਤਾਂ ਸਾਨੂੰ ਸਵੇਰੇ ਪਤਾ ਲੱਗਾ ਕੀ ਗੁਆਂਢੀਆਂ ਦੀ ਵੱਛੀ ਨੂੰ ਕਿਸੇ ਚੀਜ਼ ਨੇ ਖਾ ਲਿਆ ਹੈ।ਜਦੋਂ ਨੇੜੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਨ੍ਹਾਂ ਵਿੱਚੋਂ ਉਨ੍ਹਾਂ ਦੇ ਘਰ ਦੇ ਦੁਆਲੇ ਤਿੰਨ ਕੁੱਤੇ ਘੁੰਮਦੇ ਦਿਖਾਈ ਦਿੱਤੇ। ਘਰ ਦੇ ਮਾਲਕਾਂ ਵੱਲੋਂ ਡੰਗਰਾਂ ਦੇ ਡਾਕਟਰ ਨੂੰ ਬੁਲਾ ਕੇ ਵੱਛੀ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ। ਵੱਛੀ ਦੇ ਮਾਲਕਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਹ ਇਹਨਾਂ ਅਵਾਰਾ ਕੁੱਤਿਆਂ ਨੂੰ ਨੱਥ ਪਾਈ ਜਾਵੇ।