ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰਕੇ ਹੱਤਿਆ

ਨਵੀਂ ਦਿੱਲੀ: ਅਮਰੀਕਾ ਦੇ ਡੱਲਾਸ ਸ਼ਹਿਰ ਵਿੱਚ ਇੱਕ 27 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਹੈਦਰਾਬਾਦ ਦੇ ਰਹਿਣ ਵਾਲੇ ਚੰਦਰਸ਼ੇਖਰ ਪੋਲ ਵਜੋਂ ਹੋਈ ਹੈ।

ਚੰਦਰਸ਼ੇਖਰ ਬੀਤੀ ਰਾਤ ਡੱਲਾਸ ਦੇ ਇੱਕ ਗੈਸ ਸਟੇਸ਼ਨ ‘ਤੇ ਪਾਰਟ-ਟਾਈਮ ਕੰਮ ਕਰ ਰਿਹਾ ਸੀ, ਜਦੋਂ ਇੱਕ ਅਣਪਛਾਤੇ ਹਥਿਆਰਬੰਦ ਵਿਅਕਤੀ ਨੇ ਉਸ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ।

ਮਾਲੂਮ ਹੋਇਆ ਹੈ ਕਿ ਚੰਦਰਸ਼ੇਖਰ ਟੈਕਸਾਸ ਵਿੱਚ ਡੈਂਟਲ ਸਰਜਰੀ ਵਿੱਚ ਮਾਸਟਰ ਡਿਗਰੀ ਕਰ ਰਿਹਾ ਸੀ। ਉਸਨੇ ਹੈਦਰਾਬਾਦ ਤੋਂ ਡੈਂਟਲ ਸਰਜਰੀ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਕੀਤੀ ਸੀ ਅਤੇ ਸਾਲ 2023 ਵਿੱਚ ਉੱਚ ਸਿੱਖਿਆ ਲਈ ਅਮਰੀਕਾ ਗਿਆ ਸੀ।
ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰ ਦੀ ਤਲਾਸ਼ ਜਾਰੀ ਹੈ। ਪਰਿਵਾਰਕ ਮੈਬਰਾਂ ਅੰਦਰ ਭਾਰੀ ਦੁੱਖ ਦਾ ਮਾਹੌਲ ਹੈ।

 

Scroll to Top