ਅਮਰੀਕਾ ਵਿਚ ਚੋਣ ਲੜ ਰਹੇ ਭਾਰਤੀ ਮੂਲ ਦੇ ਅਸ਼ਵਿਨ ਰਾਮਾਸਵਾਮੀ ਨੂੰ ਮਿਲਿਆ ਜੌਨ ਓਸੋਫ ਦਾ ਸਮਰਥਨ
ਦਿੱਲੀ : ਅਮਰੀਕਾ ਵਿਚ ਚੋਣ ਲੜ ਰਹੇ ਭਾਰਤੀ ਮੂਲ ਦੇ ਅਸ਼ਵਿਨ ਰਾਮਾਸਵਾਮੀ ਨੂੰ ਜੌਨ ਓਸੋਫ ਦਾ ਸਮਰਥਨ ਮਿਲਿਆ ਹੈ। ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਅਸ਼ਵਿਨ ਰਾਮਾਸਵਾਮੀ, ਜੋ ਕਿ ਅਮਰੀਕਾ ਦੀ ਜਾਰਜੀਆ ਸਟੇਟ ਸੈਨੇਟ ਡਿਸਟ੍ਰਿਕਟ 48 ਲਈ ਚੋਣ ਲੜ ਰਹੇ ਡੈਮੋਕਰੇਟ ਹਨ।ਡੋਨਾਲਡ ਟਰੰਪ ਦੇ ਨਾਲ 2020 ਦੇ ਚੋਣ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਲਈ ਜਾਰਜੀਆ ਵਿੱਚ ਸਟੇਟ ਸੈਨੇਟਰ ਸ਼ੌਨ ਸਟਿਲ ਦੇ ਦੋਸ਼ਾਂ ਤੋਂ ਬਾਅਦ ਰਾਮਾਸਵਾਮੀ ਦੀ ਸਟਿਲ ਖ਼ਿਲਾਫ਼ ਮੁਹਿੰਮ ਨੇ ਕਾਫ਼ੀ ਗਤੀ ਪ੍ਰਾਪਤ ਕੀਤੀ ਹੈ।