ਅਮਰੀਕਾ ਨੇ ਆਪਣੇ ਨਾਗਰਿਕਾਂ ਕਈ ਦੇਸ਼ਾਂ ਨੂੰ ਤੁਰੰਤ ਛੱਡਣ ਦੀ ਦਿੱਤੀ ਹਦਾਇਤ

ਦਿੱਲੀ, 3 ਮਾਰਚ : ਅਮਰੀਕਾ ਅਤੇ ਇਰਾਨ ਵਿਚਾਲੇ ਇਸ ਸਮੇ ਯੁੱਧ ਵਰਗੇ ਹਾਲਾਤ ਪੈਦਾ ਹੋਏ ਪਏ ਹਨ, ਜਿਸ ਕਾਰਨ ਦੋਵੇ ਪਾਸਿਓ ਇਕ ਦੂਸਰੇ ਦੇ ਠਿਕਾਣਿਆਂ ਉਪਰ ਹਮਲੇ ਕੀਤੇ ਜਾ ਰਹੇ ਹਨ ਅਤੇ ਇਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਈ ਦੇਸ਼ਾਂ ਨੂੰ ਤੁਰੰਤ ਛੱਡਣ ਦੀ ਹਿਦਾਇਤ ਜਾਰੀ ਕਰ ਦਿਤੀ ਹੈ।

ਜਾਣਕਾਰੀ ਦੇ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਅਮਰੀਕੀ ਨਾਗਰਿਕ ਵਪਾਰਕ ਉਡਾਣਾਂ ਜਾਂ ਹੋਰ ਉਪਲਬਧ ਸਾਧਨਾਂ ਰਾਹੀਂ ਤੁਰੰਤ ਹੇਠ ਲਿਖੇ ਦੇਸ਼ਾਂ ਨੂੰ ਛੱਡਣ ਜਿਨਾ ਵਿਚ ਬਹਿਰੀਨ, ਇਜੀਪਟ, ਇਰਾਨ, ਇਰਾਕ, ਇਜਰਾਹਿਲ, ਪੱਛਮੀ ਕੰਢਾ, ਗਾਜਾ, ਜੋਰਡਨ, ਕੁਵੈਤ, ਲੇਬਨਾਨ, ਓਮਾਨ, ਕਤਰ, ਸਾਊਦੀ ਅਰਬ, ਸੀਰੀਆ, ਯੁਨਾਇਟਿਡ ਅਰਬ ਅਮੀਰੇਟ ਅਤੇ ਯਮਨ ਸ਼ਾਮਲ ਹਨ।

Scroll to Top