ਅਫਗਾਨਿਸਤਾਨ ਦੇ ਉੱਤਰੀ ਖੇਤਰ ‘ਚ ਸਥਿਤ ਅਸ਼ਕਾਸ਼ਾਮ ਵਿਚ ਆਇਆ 5.7 ਤੀਬਰਤਾ ਦਾ ਭੂਚਾਲ

ਅਫਗਾਨਿਸਤਾਨ ਦੇ ਉੱਤਰੀ ਖੇਤਰ ‘ਚ ਸਥਿਤ ਅਸ਼ਕਾਸ਼ਾਮ ਵਿਚ ਆਇਆ 5.7 ਤੀਬਰਤਾ ਦਾ ਭੂਚਾਲ
ਅਫਗਾਨਿਸਤਾਨ : ਅਫਗਾਨਿਸਤਾਨ ਦੇ ਉੱਤਰੀ ਖੇਤਰ ‘ਚ ਸਥਿਤ ਅਸ਼ਕਾਸ਼ਾਮ ਵਿਚ 5.7 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਕੇਂਦਰ ਅਸ਼ਕਾਸ਼ਾਮ ਤੋਂ 28 ਕਿਲੋਮੀਟਰ ਦੂਰ ਜ਼ਮੀਨ ਦੇ ਅੰਦਰ 255 ਕਿਲੋਮੀਟਰ ਦੀ ਡੂੰਘਾਈ ਉਤੇ ਸੀ। ਫਿਲਹਾਲ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।ਅਫਗਾਨਿਸਤਾਨ ਵਿਚ ਅੱਜ ਆਏ ਭੂਚਾਲ ਦੇ ਝਟਕੇ ਜੰਮੂ-ਕਸ਼ਮੀਰ, ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਮਹਿਸੂਸ ਕੀਤੇ ਗਏ। ਇਸ ਸਮੇਂ ਇਨ੍ਹਾਂ ਖੇਤਰਾਂ ਵਿਚ ਭਾਰੀ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਅਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਅਫਗਾਨਿਸਤਾਨ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਭੂਚਾਲ ਆਏ ਸਨ।

Leave a Comment

Your email address will not be published. Required fields are marked *

Scroll to Top