ਦਿਲੀ, 19 ਫਰਵਰੀ : ਮਨੀ ਲਾਂਡਰਿੰਗ ਮਾਮਲੇ ਵਿਚ ਅਨਿਲ ਅੰਬਾਨੀ ਦੀਆਂ ਮੁਸੀਬਤਾਂ ਵਧਦੀਆਂ ਨਜਰ ਆ ਰਹੀਆਂ ਹਨ। ਹੁਣ ਤਾਜਾ ਮਾਮਲੇ ਵਿਚ (ਈਡੀ) ਨੇ ਅਨਿਲ ਅੰਬਾਨੀ ਨੂੰ ਇਸ ਹਫ਼ਤੇ ਨਿਰਧਾਰਿਤ ਤਰੀਕ ‘ਤੇ ਹਾਜ਼ਰ ਨਾ ਹੋਣ ਤੋਂ ਬਾਅਦ ਮੁੜ 26 ਫਰਵਰੀ ਨੂੰ ਪੇਸ਼ ਹੋਣ ਲਈ ਤਾਜ਼ਾ ਸੰਮਨ ਜਾਰੀ ਕੀਤੇ ਹਨ। ਸਰਕਾਰੀ ਸਰੋਤਾਂ ਅਨੁਸਾਰ ਏਜੰਸੀ ਵੱਲੋਂ ਇਹ ਕਦਮ ਜਾਂਚ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਚੁੱਕਿਆ ਗਿਆ ਹੈ।
ਇਸ ਮਾਮਲੇ ਵਿੱਚ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਅਦਾਕਾਰਾ Tina Ambani ਵੀ ਜਾਂਚ ਦੇ ਘੇਰੇ ਵਿੱਚ ਹਨ। ਉਨ੍ਹਾਂ ਨੇ 10 ਅਤੇ 17 ਫਰਵਰੀ ਲਈ ਨਿਰਧਾਰਿਤ ਤਰੀਖਾਂ ‘ਤੇ ਪੇਸ਼ੀ ਤੋਂ ਛੂਟ ਮੰਗੀ ਸੀ ਅਤੇ ਦੋਵਾਂ ਤਰੀਖਾਂ ‘ਤੇ ਈਡੀ ਸਾਹਮਣੇ ਹਾਜ਼ਰ ਨਹੀਂ ਹੋਈਆਂ। ਹਾਲਾਂਕਿ, ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਨੂੰ ਨਵੀਂ ਤਰੀਖ ਦਿੱਤੀ ਗਈ ਹੈ ਜਾਂ ਨਹੀਂ।
ਈਡੀ ਅਧਿਕਾਰੀਆਂ ਮੁਤਾਬਕ, ਜੋੜੇ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਵੱਖ-ਵੱਖ ਬਿਆਨ ਦਰਜ ਕਰਨ ਲਈ ਤਲਬ ਕੀਤਾ ਗਿਆ ਹੈ। ਯਾਦ ਰਹੇ ਕਿ ਅਨਿਲ ਅੰਬਾਨੀ ਅਗਸਤ 2025 ਵਿੱਚ ਇੱਕ ਵਾਰ ਪਹਿਲਾਂ ਵੀ ਏਜੰਸੀ ਅੱਗੇ ਪੇਸ਼ ਹੋ ਚੁੱਕੇ ਹਨ।