ਅਦਾਲਤ ਨੇ ਸੁਣਾਈ ਪਤਨੀ, ਸਾਲ਼ੀ ਤੇ ਪਤਨੀ ਦੇ ਭਾਣਜੇ ਦਾ ਕਤਲ ਕਰਨ ਦੋਸ਼ `ਚ ਤਿੰਨ ਉਮਰ ਕੈਦਾਂ ਦੀ ਸਜ਼ਾ
ਰੂਪਨਗਰ : ਜਿਲ੍ਹਾ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਆਪਣੀ ਪਤਨੀ, ਸਾਲ਼ੀ ਤੇ ਪਤਨੀ ਦੇ ਭਾਣਜੇ ਦਾ ਕਤਲ ਕਰਨ ਦੋਸ਼ `ਚ ਤਿੰਨ ਉਮਰ ਕੈਦਾਂ ਦੀ ਸਜ਼ਾ ਸੁਣਾਈ ਜਿਸ ਤਹਿਤ ਦੋਸ਼ੀ ਨੂੰ ਕੁੱਲ 70 ਸਾਲ ਦੀ ਸਜ਼ਾ ਭੁਗਤਣੀ ਪਵੇਗੀ । ਪੁਲਿਸ ਅਨੁਸਾਰ 3 ਜੂਨ 2020 ਦੀ ਰਾਤ ਨੂੰ ਸ਼ੂਗਰ ਮਿੱਲ ਰੋਡ, ਮੋਰਿੰਡਾ ਦੇ ਇਲਾਕੇ `ਚ ਮੁਲਜ਼ਮ ਆਲਮ ਨੇ ਆਪਣੀ ਪਤਨੀ ਕਾਜਲ, ਸਾਲੀ ਜਸਪ੍ਰੀਤ ਕੌਰ ਤੇ ਸਾਲੀ ਦੇ ਪੁੱਤਰ ਸਾਹਿਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਦੋਂ ਉਹ ਸੁੱਤੇ ਹੋਏ ਸਨ ਤਾਂ `ਕੁਹਾੜੀ` ਨਾਲ ਸੱਟਾਂ ਮਾਰੀਆਂ ਤੇ ਆਪਣੀ ਪਤਨੀ ਦੇ ਪੇਕੇ ਘਰ ਰਹਿੰਦਿਆਂ ਉਸ ਦੀ ਭਰਜਾਈ ਦੇ ਦੂਜੇ ਪੁੱਤਰ ਬੌਬੀ ਦਾ ਕਤਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਦਾ ਬਚਾਅ ਹੋ ਗਿਆ ਸੀ । ਜ਼ਿਲ੍ਹਾ ਸ਼ੈਸ਼ਨ ਜੱਜ ਰਾਮੇਸ਼ ਕੁਮਾਰੀ ਨੇ ਦਲੀਲਾਂ ਸੁਣਨ ਉਪਰੰਤ ਸ਼ਨੀਵਾਰ ਨੂੰ ਦੋਸ਼ੀ ਆਲਮ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਧਾਰਾ 302 ਆਈਪੀਸੀ. ਅਧੀਨ ਕਤਲ ਅਤੇ ਧਾਰਾ 307 ਆਈਪੀਸੀ. ਦੇ ਤਹਿਤ ਕਤਲ ਦੇ ਜੁਰਮ ਲਈ ਦੋਸ਼ੀ ਠਹਿਰਾਇਆ ।