ਅਦਾਕਾਰ ਸੋਨੂੰ ਸੂਦ ਹੋਏ ਈਡੀ ਅੱਗੇ ਪੇਸ਼, ਹੋਈ ਪੁਛਗਿਛ

ਦਿੱਲੀ, 24 ਸਤੰਬਰ : ਬਾਲੀਵੁਡ ਅਦਾਕਾਰ ਸੋਨੂੰ ਸੂਦ ਦੀਆਂ ਮੁਸ਼ਕਲਾਂ ਵਿਚ ਵਾਧਾ ਰੁਕਨ ਦਾ ਨਾਮ ਨਹੀ ਲੈ ਰਿਹਾ ਹੈ। ਦਸ ਦਈਏ ਕਿ ਆਨਲਾਈਨ ਸੱਟੇਬਾਜ਼ੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਸੋਨੂੰ ਸੂਦ ਮੁੜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਏ ਹਨ, ਜਿਨਾ ਕੋਲੋ ਪੁੱਛਗਿਛ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਲੰਘੇ ਦਿਨ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਸੰਘੀ ਜਾਂਚ ਏਜੰਸੀ ਅੱਗੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦਿੱਤੇ ਸਨ। ਇਸ ਤੋਂ ਪਹਿਲਾਂ ਈਡੀ ਇਸੇ ਮਾਮਲੇ ਵਿਚ ਸਾਬਕਾ ਕ੍ਰਿਕਟਰਾਂ ਸੁਰੇਸ਼ ਰੈਣਾ, ਸ਼ਿਖਰ ਧਵਨ ਤੇ ਰੌਬਿਨ ਉਥੱਪਾ, ਅਦਾਕਾਰ ਮਿਮੀ ਚੱਕਰਬਰਤੀ ਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਤੋਂ ਵੀ ਪੁੱਛ ਪੜਤਾਲ ਕਰ ਚੁੱਕੀ ਹੈ।

ਸੋਨੂ ਸੂਦ (52) ਦੁਪਹਿਰੇ 12 ਵਜੇ ਦੇ ਕਰੀਬ ਏਜੰਸੀ ਦੇ ਕੇਂਦਰੀ ਦਿੱਲੀ ਸਥਿਤ ਦਫ਼ਤਰ ਪੁੱਜੇ। ਕੇਸ ਦੇ ਤਫ਼ਤੀਸ਼ੀ ਅਧਿਕਾਰੀਆਂ ਵੱਲੋਂ ਪੀਐੱਮਐੱਲਏ ਤਹਿਤ ਅਦਾਕਾਰ ਦੇ ਬਿਆਨ ਕਲਮਬੰਦ ਕੀਤੇ ਜਾਣਗੇ। ਏਜੰਸੀ ਵੱਲੋਂ ਜਾਂਚ ਦੀ ਕੜੀ ਵਜੋਂ ਕੁਝ ਮਹਿਲਾ ਸੋਸ਼ਲ ਮੀਡੀਆ ਇਲਫਲੂਐਂਸਰਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ।

Scroll to Top