ਅਣਪਛਾਤੇ ਵਿਅਕਤੀਆਂ ਕੋਠੀ ਵਿਚ ਸੁੱਟ ਵਿਸਫਟਕ ਚੀਜ਼

ਅਣਪਛਾਤੇ ਵਿਅਕਤੀਆਂ ਕੋਠੀ ਵਿਚ ਸੁੱਟ ਵਿਸਫਟਕ ਚੀਜ਼
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 10 `ਚ ਕੋਟੀ ਨੰਬਰ 575 ਚ `ਚ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਕੋਠੀ `ਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਕੋਈ ਵਿਸਫੋਟਕ ਚੀਜ਼ ਸੁੱਟੀ ਗਈ ਹੈ, ਜਿਸ ਤੋਂ ਬਾਅਦ ਸੂਚਨਾ ਮਿਲਣ `ਤੇ ਪੁਲਿਸ ਫੋਰਸ ਮੌਕੇ `ਤੇ ਪਹੁੰਚ ਗਈ ਹੈ ਅਤੇ ਬੰਬ ਨਿਰੋਧਕ ਦਸਤਾ ਵੀ ਮੌਕੇ `ਤੇ ਮੌਜੂਦ ਹੈ।ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਨੌਜਵਾਨ ਕੌਣ ਸਨ ਉਹਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਆਸ ਪਾਸ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਅਣਪਛਾਤੇ ਨੌਜਵਾਨਾਂ ਦੀ ਭਾਲ ਜਾਰੀ ਹੈ।

Leave a Comment

Your email address will not be published. Required fields are marked *

Scroll to Top