ਅਟਲਾਂਟਿਕ ਮਹਾਂਸਾਗਰ ਨੇੜੇ ਕਿਸ਼ਤੀ ਪਲਟਣ ਨਾਲ 89 ਦੀ ਮੌਤ ਤੇ 9 ਵਾਲ-ਵਾਲ ਬਚੇ
ਮੌਰੀਤਾਨੀਆ : ਮਾਰੀਸ਼ਸ ਦੇ ਤੱਟ ਰੱਖਿਅਕਾਂ ਨੇ ਦੱਖਣ-ਪੱਛਮੀ ਮੌਰੀਤਾਨੀਆ ਦੇ ਨਡਿਆਗੋ ਨੇੜੇ 89 ਗੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਪ੍ਰਵਾਸੀ ਇੱਕ ਮੱਛੀ ਫੜਨ ਵਾਲੀ ਕਿਸ਼ਤੀ `ਤੇ ਸਵਾਰ ਸਨ, ਜੋ ਅਟਲਾਂਟਿਕ ਮਹਾਸਾਗਰ ਤੋਂ ਚਾਰ ਕਿਲੋਮੀਟਰ ਦੂਰ ਫਸ ਗਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੌਰੀਸ਼ੀਅਨ ਤੱਟ ਰੱਖਿਅਕਾਂ ਨੇ ਪੰਜ ਸਾਲ ਦੀ ਬੱਚੀ ਸਮੇਤ ਨੌਂ ਲੋਕਾਂ ਨੂੰ ਬਚਾਇਆ। ਦੱਸ ਦੇਈਏ ਕਿ ਕਿਸ਼ਤੀ ਵਿੱਚ 170 ਪ੍ਰਵਾਸੀ ਸਵਾਰ ਸਨ, ਜੋ ਛੇ ਦਿਨ ਪਹਿਲਾਂ ਸੇਨੇਗਲ-ਗਾਂਬੀਆ ਸਰਹੱਦ ਤੋਂ ਯੂਰਪ ਲਈ ਰਵਾਨਾ ਹੋਏ ਸਨ।