ਚੇਨਈ, 11 ਜੁਲਾਈ : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਇਕ ਸਮਾਰੋਹ ਦੌਰਾਨ ਆਪ੍ਰੇਸ਼ਨ ਸਿੰਧੂਰ ਨੂੰ ਬਹੁਤ ਹੀ ਕਾਰਗਰ ਤੇ ਵਧੀਆ ਦਸਿਆ ਕਿ ਉਨਾ ਕਿਹਾ ਕਿ ਆਪਰੇਸ਼ਨ ਸਿੰਧੂਰ ਭਾਰਤ ਨੇ ਪਾਕਿਸਤਾਨ ਵਿਚ ਨੌਂ ਅਤਿਵਾਦੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਿਸ਼ਾਨਾ ਨਹੀਂ ਖੁੰਝਿਆ।
ਇਸ ਮੌਕੇ ਡੋਵਾਲ ਨੇ ਸਰਹੱਦ ਪਾਰ ਤੋਂ ਆਉਣ ਵਾਲੇ ਖਤਰਿਆਂ ਨੂੰ ਬੇਅਸਰ ਕਰਨ ਵਿੱਚ ਭਾਰਤ ਦੀ ਸਮਰੱਥਾ ਅਤੇ ਤਕਨੀਕੀ ਯੋਗਤਾਵਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਸਟੀਕਤਾ ਇਸ ਹੱਦ ਤੱਕ ਸੀ ਕਿ ਭਾਰਤ ਨੂੰ ਪਤਾ ਸੀ ਕਿ ਕੌਣ ਕਿੱਥੇ ਹੈ। । ਡੋਵਾਲ ਨੇ ਆਈਆਈਟੀ ਮਦਰਾਸ ਦੇ 62ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਅਪਰੇਸ਼ਨ ਸਿੰਧੂਰ ਬਾਰੇ ਗੱਲਬਾਤ ਦੌਰਾਨ ਇਹ ਟਿੱਪਣੀਆਂ ਕੀਤੀਆਂ ਹਨ। ਉਨਾ ਇਸ ਆਪ੍ਰੇਸ਼ਨ ਦੀ ਜਮਕੇ ਸ਼ਲਾਘਾ ਕੀਤੀ ਹੈ।