ਹਾਥਰਸ ਮਾਮਲੇ `ਚ ਐਸ. ਡੀ. ਐਮ. ਸਮੇਤ ਛੇ ਮੁਅੱਤਲ
ਲਖਨਊ : ਉਤਰ ਪ੍ਰਦੇਸ਼ ਦੇ ਵਿਚ ਵਾਪਰੇ ਭਾਜੜ ਕਾਂਡ ਵਿਚ ਜਾਂਚ ਲਈ ਨਿਯੁਕਤ ਕੀਤੀ ਗਈ ਜਾਂਚ ਕਮੇਟੀ ਨੇ ਉਕਤ ਘਟਨਾ ਲਈ ਜਿੰਮੇਵਾਰ ਠਹਿਰਾਉਂਦਿਆਂ ਐਸ. ਡੀ. ਐਮ. ਸਮੇਤ ਛੇ ਜਣਿਆਂ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਏ. ਡੀ. ਜੀ. ਜ਼ੋਨ ਆਗਰਾ ਅਤੇ ਡਿਵੀਜ਼ਨਲ ਕਮਿਸ਼ਨਰ ਅਲੀਗੜ੍ਹ ਵਾਲੀ ਐਸ. ਆਈ. ਟੀ. ਨੇ ਜਾਂਚ ਦੌਰਾਨ ਕੁੱਲ 125 ਵਿਅਕਤੀਆਂ ਦੇ ਬਿਆਨ ਲਏ ਗਏ, ਜਿਸ ਵਿੱਚ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਦੇ ਨਾਲ-ਨਾਲ ਆਮ ਲੋਕਾਂ ਅਤੇ ਚਸ਼ਮਦੀਦ ਗਵਾਹਾਂ ਦੇ ਵੀ ਬਿਆਨ ਵੀ ਲਏ ਗਏ। ਇਸ ਤੋਂ ਇਲਾਵਾ ਘਟਨਾ ਦੇ ਸਬੰਧ ਵਿੱਚ ਛਪੀਆਂ ਖਬਰਾਂ ਅਤੇ ਵੀਡੀਓਜ਼ ਦੀ ਕਲੀਪਿੰਗਜ਼ ਦਾ ਵੀ ਨੋਟਿਸ ਲਿਆ ਗਿਆ।