ਹਮਲਾਵਰਾਂ ਕੀਤਾ ਘਰ ਦੇ ਬਾਹਰ ਆੜ੍ਹਤੀਏ `ਤੇ ਗੋਲੀਆਂ ਚਲਾ ਕੇ ਫੱਟੜ

ਹਮਲਾਵਰਾਂ ਕੀਤਾ ਘਰ ਦੇ ਬਾਹਰ ਆੜ੍ਹਤੀਏ `ਤੇ ਗੋਲੀਆਂ ਚਲਾ ਕੇ ਫੱਟੜ
ਫਿਰੋਜ਼ਪੁਰ : ਪੰਜਾਬ ਦੇ ਜਿ਼ਲਾ ਫਿਰੋਜ਼ਪੁਰ ਦੇ ਪਿੰਡ ਬਾਰੇਕੇ ਵਿਖੇ ਘਰ ਦੇ ਬਾਹਰ ਆੜ੍ਹਤੀਏ `ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ।ਪਤਾ ਲੱਗਾ ਹੈ ਕਿ ਆੜ੍ਹਤ ਦਾ ਕੰਮ ਕਰਨ ਵਾਲਾ ਗੁਰਮੀਤ ਸਿੰਘ ਧਨੋਆ ਉਰਫ ਕਾਲਾ ਜਦੋਂ ਕਿਸੇ ਕੰਮ ਲਈ ਸ਼ਹਿਰ ਗਿਆ ਸੀ ਤਾਂ ਇਸ ਦੌਰਾਨ ਜਦੋਂ ਉਹ ਵਾਪਸ ਆ ਕੇ ਮੋਟਰਸਾਈਕਲ ਆਪਣੇ ਘਰ ਦੇ ਅੱਗੇ ਲਗਾ ਰਿਹਾ ਸੀ ਤਾਂ ਉਸੇ ਵੇਲੇ ਉਸਦੇ ਪਿਛੇ ਆਏ ਦੋ ਅਣਪਛਾਤੇ ਹਮਲਾਵਰਾਂ ਨੇ ਉਸ `ਤੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਏ ਇਸ ਹਮਲੇ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ ਜਦਕਿ ਹਮਲਾਵਰ ਉਥੋਂ ਫਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਏ ਅਤੇ ਗੁਰਮੀਤ ਸਿੰਘ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਸ ਦੇ ਵੱਡੇ ਅਧਿਕਾਰੀ ਘਟਨਾ ਵਾਲੀ ਥਾਂ `ਤੇ ਜਾਂਚ ਕਰਨ ਲਈ ਪਹੁੰਚ ਗਏ ।

Leave a Comment

Your email address will not be published. Required fields are marked *

Scroll to Top