ਸੰਸਦ ਮੈਬਰ ਦੀ ਅਣਪਛਾਤਿਆਂ ਨੇ ਖੋਹੀ ਚੈਨ

ਦਿਲੀ, 4 ਅਗਸਤ : ਸੰਸਦ ਮੈਬਰ ਆਰ ਸੁਧਾ ਦੀ ਅੱਜ ਸਵੇਰ ਦੀ ਸੈਰ ਕਰਨ ਦੋਰਾਨ ਕਿਸੇ ਅਣਪਛਾਤਿਆਂ ਵਲੋ ਚੇਨ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਅੱਜ ਸਵੇਰੇ ਤਾਮਿਲ ਨਾਡੂ ਦੇ Mayiladuthurai ਤੋਂ ਸੰਸਦ ਮੈਂਬਰ ਆਰ. ਸੁਧਾ ਦੀ ਚਾਣਕਿਆਪੁਰੀ ਦੀ ਡਿਪਲੋਮੈਟਿਕ ਐਨਕਲੇਵ ਵਿੱਚੋਂ ਸੋਨੇ ਦੀ ਚੇਨ ਖੋਹ ਕੇ ਲੈ ਗਏ।

ਸੰਸਦ ਮੈਂਬਰ ਉਸ ਮੌਕੇ ਸਵੇਰ ਦੀ ਸੈਰ ਕਰ ਰਹੀ ਸੀ। ਚਾਣਕਿਆਪੁਰੀ ਵਿੱਚ ਕਈ ਦੂਤਾਵਾਸ ਅਤੇ ਰਾਜ ਸਰਕਾਰਾਂ ਦੇ ਸਰਕਾਰੀ ਨਿਵਾਸ ਸਥਾਨ ਹਨ। ਪੁਲੀਸ ਨੇ ਦੱਸਿਆ ਕਿ ਸੁਧਾ, ਜੋ ਇਥੇ ਤਾਮਿਲਨਾਡੂ ਭਵਨ ਵਿੱਚ ਰਹਿ ਰਹੀ ਹੈ, ਆਮ ਵਾਂਗ ਸਵੇਰ ਦੀ ਸੈਰ ਲਈ ਨਿਕਲੀ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਸੋਨੇ ਦੀ ਚੇਨ ਖੋਹ ਲਈ ਅਤੇ ਮੌਕੇ ਤੋਂ ਭੱਜ ਗਏ।

ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ। ਮੁਲਜ਼ਮਾਂ ਦੀ ਪੈੜ ਨੱਪਣ ਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਲਈ ਕਈ ਪੁਲੀਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜਲਦ ਦੋਸ਼ੀ ਫੜੇ ਜਾਣਗੇ।

Leave a Comment

Your email address will not be published. Required fields are marked *

Scroll to Top