ਸ੍ਰੀ ਬ੍ਰਾਹਮਣ ਸਮਾਜ ਵੱਲੋਂ 34ਵਾਂ ਹਵਨ ਯੱਗ ਕਰਾਇਆ ਗਿਆ

ਪਟਿਆਲਾ : ਭਗਵਾਨ ਪਰਸ਼ੂਰਾਮ ਵਾਟਿਕਾ, ਪਰਸ਼ੂਰਾਮ ਚੌਕ, ਸਰਹੰਦੀ ਗੇਟ ਪਟਿਆਲਾ ਵਿਖੇ ਸ੍ਰੀ ਸੂਰਜਭਾਨ ਸ਼ਰਮਾ ਜੀ ਦੀ ਅਧਿਅਕਸ਼ਤਾ ਵਿੱਚ ਸਮਸਤ ਸੰਸਾਰ ਦੀ ਭਲਾਈ ਸੁਖ ਸ਼ਾਂਤੀ ਲਈ 34 ਵਾਂ ਹਵਨ ਯੱਗ ਕਰਵਾਇਆ ਗਿਆ। ਹਵਨ ਯੱਗ ਪੰਡਤ ਅਨਿਲ ਮਿਸ਼ਰਾ ਜੀ ਦੁਆਰਾ ਮੁੱਖ ਯਜਮਾਨ ਸ੍ਰੀ ਸੰਦੀਪ ਸ਼ਰਮਾ ਤੋਂ ਪੂਜਾ ਅਰਚਨਾ ਕਰਵਾ ਕੇ ਵਿਧੀ ਪੂਰਵਕ ਕੀਤਾ ਗਿਆ।

ਇਸ ਮੌਕੇ ਹਵਨ ਉਪਰੰਤ ਭਗਵਾਨ ਪਰਸ਼ੂਰਾਮ ਵਾਟਿਕਾ ਵਿੱਖੇ ਭਗਵਾਨ ਪਰਸ਼ੂਰਾਮ ਜੀ ਦੇ ਮੰਦਰ ਦੇ ਚੱਲ ਰਹੇ ਕੰਮਾਂ ਬਾਰੇ ਚਰਚਾ ਕੀਤੀ ਗਈ। ਕੰਮ ਵਿੱਚ ਤੇਜੀ ਲਿਆਉਣ ਬਾਰੇ ਸਮਸਤ ਮੈਂਬਰਾਂ ਵੱਲੋਂ ਸੁਝਾਅ ਦਿੱਤੇ ਗਏ। ਇਸ ਹਵਨ ਯੱਗ ਵਿੱਚ ਯਾਦਵਿੰਦਰ ਸ਼ਰਮਾ, ਅਨਿਲ ਸ਼ਰਮਾ, ਕੈਲਾਸ਼ ਸ਼ਰਮਾ, ਮਦਨ ਰਾਮ ਸ਼ਰਮਾ, ਆਰ.ਕੇ. ਸ਼ਰਮਾ, ਆਰ.ਡੀ ਪਰਾਸ਼ਰ, ਨਿਤਨ ਸ਼ਰਮਾ, ਪ੍ਰੋ. ਪ੍ਰੇਮ ਕੁਮਾਰ ਸ਼ਰਮਾ, ਪ੍ਰੋ. ਕੇ.ਕੇ ਮੋਦਗਿੱਲ, ਬੀ.ਬੀ ਅੱਤਰੀ, ਅਨੀਤਾ ਸ਼ਾਰਦਾ, ਅਸ਼ਵਨੀ ਕੁਮਾਰ, ਨੀਰਜ ਕੁਮਾਰ, ਧਰਮਵੀਰ ਅਤੇ ਚੰਦਰਸ਼ੇਖਰ ਸ਼ਰਮਾ ਸ਼ਾਮਿਲ ਹੋਏ।

Scroll to Top