ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਾਰਾਦਰੀ ਗਾਰਡਨ ਵਿਖੇ ਮਨਾਇਆ ਗਿਆ

ਪਟਿਆਲਾ : ਬਾਰਾਦਰੀ ਗਾਰਡਨਜ਼ ਦੇ 24 ਸੈਰ ਪ੍ਰੇਮੀ ਗਰੁੱਪਾਂ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮੂਹ ਸੰਗਤਾਂ ਨੇ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਦਾ ਪਾਠ ਅਤੇ ਕੀਰਤਨ ਕੀਤਾ ਗਿਆ। ਸਮੂਹਿਕ ਸੰਗਤ ਵਲੋਂ ਅਰਦਾਸ ਵਿਸ਼ਵ ਸੁੱਖ ਸ਼ਾਂਤੀ ਲਈ ਕੀਤੀ ਗਈ।

ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨੂੰ ਯਾਦ ਕੀਤਾ ਗਿਆ।
ਉਪਰੰਤ ਜਥੇਦਾਰ ਇੰਦਰ ਮੋਹਨ ਸਿੰਘ ਬਜਾਜ ਅਤੇ ਜ਼ਸਵੰਤ ਸਿੰਘ ਕੌਲੀ ਦੀ ਅਗਵਾਈ ਵਿੱਚ ਕੱਢੀ ਗਈ ਪ੍ਰਭਾਤ ਫੇਰੀ ਬਾਰਾਦਰੀ ਵਿਚੋਂ ਲੰਘਦੀ ਹੋਈ ਵੱਡੇ ਮੇਨ ਗੇਟ ਪਾਸ ਤੱਕ ਕੀਤੀ ਗਈ। ਇੱਥੇ ਸੁਡਾਨਾ ਬਰਦਰਜ਼ ਅਤੇ ਉਹਨਾਂ ਦੇ ਸਹਿਯੋਗੀਆਂ ਵਲੋਂ ਸੰਗਤਾਂ ਲਈ ਲੰਗਰ ਪ੍ਰਸ਼ਾਦਾ ਵਰਤਾਇਆ ਗਿਆ।

ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਰਾਜ ਕੌਰ ਵਲੋਂ ਕੜ੍ਹਾਹ ਪ੍ਰਸ਼ਾਦਿ, ਹਰਮੀਤ ਸਿੰਘ ਅਤੇ ਦਵਿੰਦਰ ਸਿੰਘ ਸੇਠੀ ਵਲੋਂ ਕੀਰਤਨ, ਮਨਮੋਹਨ ਕੌਰ ਵੱਲੋਂ ਚਾਹ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਤਾਰਾ ਸਿੰਘ ਭਮਰਾ, ਰਣਜੀਤ ਕੌਰ, ਇੰਦਰਜੀਤ ਕੌਰ, ਪਰਮਿੰਦਰ ਕੌਰ, ਜ਼ਸਬੀਰ ਸਿੰਘ ਮਾਟਾ, ਵਿਨੋਦ ਸ਼ਰਮਾ ਜਨਹਿਤ, ਬਲਜਿੰਦਰ ਸਿੰਘ, ਵਿੱਕੀ, ਕਵਿਤਾ, ਸੁਮਨ, ਹੈਪੀ ਵਰਮਾ, ਆਦਿ ਨੇ ਸੇਵਾ ਵਿੱਚ ਯੋਗਦਾਨ ਪਾਇਆ।

Scroll to Top