ਸੁਖਨਾ ਝੀਲ ਦੇ ਮੁੜ ਇਕ ਵਾਰ ਫਿਰ ਖੋਲੇ ਗੇਟ

ਚੰਡੀਗੜ : ਪੰਜਾਬ ਉਪਰ ਇਕ ਪਾਸੇ ਜਿਥੇ ਭਾਰੀ ਹੜਾਂ ਦੀ ਕਰੋਪੀ ਆਈ ਹੈ, ਉਥੇ ਹੁਣ ਇਕ ਵਾਰ ਫਿਰ ਸੁਖਨਾ ਝੀਲ ਦੇ ਗੇਟ ਖੋਲਣ ਕਾਰਨ ਲੋਕਾਂ ਅੰਦਰ ਬੇਚੈਨੀ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਅਤੇ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਮੁੜ ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ। ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚਣ ਕਰਕੇ ਪ੍ਰਸ਼ਾਸਨ ਨੇ ਝੀਲ ਦਾ ਇੱਕ ਫਲੱਡ ਗੇਟ ਸਵੇਰ ਤਿੰਨ ਵਜੇ ਖੋਲ੍ਹ ਦਿੱਤਾ ਹੈ।

ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ ਅਤੇ ਅੱਜ ਪਾਣੀ ਦਾ ਪੱਧਰ 1163 ਫੁੱਟ ਨੂੰ ਟੱਪ ਗਿਆ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਇਲਾਕੇ ਵਿੱਚ ਚੇਤਾਵਨੀ ਜਾਰੀ ਕਰਦਿਆਂ ਇੱਕ ਫਲੱਡ ਗੇਟ ਖੋਲ੍ਹ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਆਮ ਨਾਲੋਂ ਵਾਧੂ ਮੀਂਹ ਪੈਣ ਕਰਕੇ ਵਾਰ ਵਾਰ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਉੱਤੇ ਪਹੁੰਚਦਾ ਰਿਹਾ ਹੈ। ਇਸੇ ਕਰਕੇ ਅੱਜ ਸੁਖਨਾ ਝੀਲ ਦੇ ਗਿਆਰਵੀਂ ਵਾਰ ਫਲੱਡ ਗੇਟ ਖੋਲ੍ਹੇ ਗਏ ਹਨ। ਇਨਾ ਖੋਲੇ ਗਏ ਗੇਟਾਂ ਕਾਰਨ ਲੋਕਾਂ ਅੰਦਰ ਭਾਰੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ।

Scroll to Top