ਸਿਹਤ ਕੇਂਦਰ ਕੌਲੀ ਵੱਲੋਂ ਨਵ ਨਿਯੁੱਕਤ ਡਿਪਟੀ ਮਾਸ ਮੀਡੀਆ ਅਫਸਰ ਸਰਬਜੀਤ ਸਿੰਘ ਸੈਣੀ ਨੂੰ ਦਿੱਤੀ ਵਿਦਾਇਗੀ ਪਾਰਟੀ
ਪਟਿਆਲਾ, 28 ਜੁਲਾਈ ( ) : ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦੇਣ ਸਬੰਧੀ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਉਤੇ ਸਰਬਜੀਤ ਸਿੰਘ ਸੈਣੀ ਡਿਪਟੀ ਮਾਸ ਮੀਡੀਆ ਅਫਸਰ ਰੂਪਨਗਰ ਪਹੁੰਚੇ। ਇਸ ਦੌਰਾਨ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਸਰਬਜੀਤ ਸਿੰਘ ਸੈਣੀ ਵੱਲੋਂ ਬਲਾਕ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਜੂਨ 2016 ਤੋਂ ਜੁਲਾਈ 2024 ਤੱਕ ਲਗਾਤਾਰ 8 ਸਾਲ ਤੋਂ ਵੱਧ ਬਲਾਕ ਐਕਸਟੈਸ਼ਨ ਐਜੂਕੇਟਰ ਦੇ ਅਹੁੱਦੇ ਉਤੇ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਉਨ੍ਹਾਂ ਵੱਲੋਂ ਆਈਈਸੀ ਅਤੇ ਬੀਸੀਸੀ ਗਤੀਵਿਧੀਆਂ ਕਰਦਿਆਂ ਜਿੱਥੇ ਸਿਹਤ ਵਿਭਾਗ ਪੰਜਾਬ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਸੇਵਾਵਾਂ ਦਾ ਪ੍ਰਚਾਰ ਕਰਕੇ ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਮਜਬੂਤ ਕੜੀ ਦਾ ਕੰਮ ਕੀਤਾ, ਉਥੇ ਸਿਹਤ ਕੇਂਦਰ ਕੌਲੀ ਵਿਖੇ ਸਲਾਨਾ ਸਿਹਤ ਕੈਲੰਡਰ ਅਨੁਸਾਰ ਮਨਾਏ ਜਾਂਦੇ ਸਿਹਤ ਪ੍ਰੋਗਰਾਮਾਂ ਅਤੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਕੰਮ ਕਰਦਿਆਂ ਸਿਹਤ ਵਿਭਾਗ ਦਾ ਨਾਂ ਰੋਸ਼ਨ ਕੀਤਾ। ਜਿਸ ਦੇ ਲਈ ਉਹ ਵਧਾਈ ਦੇ ਪਾਤਰ ਹਨ। ਮੈਡੀਕਲ ਅਫਸਰ ਡੈਂਟਲ ਡਾ: ਮੇਜ਼ਰ ਯੋਗੇਸ਼ ਨੇ ਦੱਸਿਆ ਕਿ ਸਰਬਜੀਤ ਸਿੰਘ ਸੈਣੀ ਬਤੋਰ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਰੂਪਨਗਰ ਪਦਉਨਤ ਹੋਣ ਕਰਕੇ ਉਨ੍ਹਾਂ ਨੂੰ ਸਿਹਤ ਕੇਂਦਰ ਕੌਲੀ ਦੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਅਤੇ ਤੋਹਫਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੈਡੀਕਲ ਅਫਸਰ ਡੈਂਟਲ ਡਾ: ਮੇਜ਼ਰ ਯੋਗੇਸ਼, ਏਐਮਓ ਡਾ: ਅਨੀਸ਼ ਕੋਸ਼ਿਕ, ਡਾ: ਪ੍ਰੀਤੀ, ਸੀਨੀਅਰ ਫਾਰਮੇਸੀ ਅਫਸਰ ਰਾਜ ਵਰਮਾ, ਸੀਨੀਅਰ ਸਹਾਇਕ ਜ਼ਸਵੀਰ ਕੌਰ, ਫਾਰਮੇਸੀ ਅਫਸਰ ਕਿਰਨਦੀਪ ਸ਼ਰਮਾ, ਐਸਆਈ ਅਮਰਜੀਤ ਸਿੰਘ, ਐਲਐਚਵੀ ਪੂਨਮ ਵਾਲੀਆ, ਐਲਟੀ ਇੰਦਰਜੀਤ, ਸਟਾਫ ਨਰਸ ਵੀਨਿਤਾ, ਸਟੈਨੋ ਸਤਵਿੰਦਰ ਸਿੰਘ, ਕਲਰਕ ਕਰਨ ਕੁਮਾਰ, ਵਿਮਲ ਢੀਂਗਰਾ, ਅਕਾਊਂਟੈਟ ਤਰੁਣ ਕੁਮਾਰ, ਆਈਏ ਪਰਮਜੀਤ ਕੌਰ, ਦੀਪ ਸਿੰਘ, ਕੰਪਿਊਟਰ ਆਪ੍ਰੇਟਰ ਜ਼ਸਵੀਰ ਸਿੰਘ, ਏਐਨਐਮ ਪਰਮਜੀਤ ਕੌਰ, ਸੁਰਿੰਦਰ ਸਿੰਘ, ਯੋਗੇਸ਼ ਕੁਮਾਰ, ਆਮ ਆਦਮੀ ਕਲੀਨਿਕ ਸਟਾਫ ਸਮੇਤ ਹੋਰਨਾਂ ਵੱਲੋਂ ਸਰਬਜੀਤ ਸਿੰਘ ਸੈਣੀ ਨੂੰ ਨਵੀਂ ਨਿਯੁੱਕਤੀ ਤੇ ਵਧਾਈਆਂ ਦਿੱਤੀਆਂ ।