ਸਿਵਲ ਸਰਜਨ ਵੱਲੋਂ ਕੀਤੀ ਗਈ ਸੀਨੀਅਰ ਮੈਡੀਕਲ ਅਫਸਰਾਂ ਨਾਲ ਵਰਚੁਅਲ ਮੀਟਿੰਗ

ਪਟਿਆਲਾ 18 ਦਸੰਬਰ – ਸਿਵਲ ਸਰਜਨ ਪਟਿਆਲਾ ਡਾ. ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰਾਂ ਨਾਲ ਵਰਚੁਅਲ ਮੀਟਿੰਗ ਕੀਤੀ ਗਈ। ਉਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਉਪਲਬਧ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਵੀ ਲਿਆ।

ਇਸ ਮੌਕੇ ਸਿਵਲ  ਸਰਜਨ  ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਏਐਨਸੀ ਰਜਿਸਟਰੇਸ਼ਨ ਅਤੇ ਜਾਂਚ, ਇਮਪੈਨਲਡ ਸੈਂਟਰਾਂ ਵਿੱਚ ਮੁਫਤ ਅਲਟਰਾ ਸਾਊਂਡ  ਸੇਵਾਵਾਂ, ਹਾਈ ਰਿਸਕ ਪ੍ਰੈਗਨੈਂਸੀ ਦੀ ਪਛਾਣ,ਅਨੀਮਿਕ ਬੱਚਿਆਂ ਦੀ ਪਹਿਚਾਨ, ਪਰਿਵਾਰ ਨਿਯੋਜਨ ਸੇਵਾਵਾਂ ਲੋੜੀਦੀਆਂ ਦਵਾਈਆਂ ਦਾ ਉਚਿਤ ਮਾਤਰਾ ਵਿੱਚ ਸਟਾਕ  ਮੌਜੂਦ ਹੋਣਾ ,ਕੁੱਤੇ ਦੇ ਕੱਟਣ ਤੇ ਐਂਟੀ ਰੈਬੀਜ਼ ਵੈਕਸੀਨ ਸੇਵਾਵਾਂ ,ਈ ਗਵਰਨਸ ਮੋਡਿਉਲ  ਸੇਵਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਣਾ ਯਕੀਨੀ ਬਣਾਇਆ ਜਾਵੇ।

ਉਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਨ ਲਈ ਸਟਾਫ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ ,ਡੀਪੀਐਮ  ਰਿਤੀਕਾ ਗਰੋਵਰ ,ਅਰਬਨ ਕੋਆਰਡੀਨੇਟਰ ਆਮ ਆਦਮੀ ਕਲੀਨਿਕ ਸ਼੍ਰੀਮਤੀ ਹਰਸ਼ ਆਦਿ ਮੌਜੂਦ ਸਨ।

Scroll to Top