ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਨਤੀਜੇ ਪੰਥ ਤੇ ਕਿਸਾਨ ਪੱਖੀ ਏਜੰਡੇ ਤੋਂ ਪਾਸੇ ਨਹੀਂ ਕਰ ਸਕਦੇ : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਨਤੀਜੇ ਪੰਥ ਤੇ ਕਿਸਾਨ ਪੱਖੀ ਏਜੰਡੇ ਤੋਂ ਪਾਸੇ ਨਹੀਂ ਕਰ ਸਕਦੇ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਉਹਨਾਂ ਨੂੰ ਅਤੇ ਉਹਨਾਂ ਦੀ ਪਾਰਟੀ ਨੂੰ ਪੰਥ, ਪੰਜਾਬ, ਕਿਸਾਨਾਂ ਤੇ ਸਮਾਜ ਦੇ ਹੋਰ ਕਮਜ਼ੋਰ ਤੇ ਪੀੜਤ ਵਰਗਾਂ ਦੀ ਹਮਾਇਤ ਕਰਨ ਦੇ ਏਜੰਡੇ ਤੋਂ ਥਿੜਕਣ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਅਸੀਂ ਪੰਥ ਅਤੇ ਪੰਜਾਬ ਖਾਸ ਤੌਰ ’ਤੇ ਕਿਸਾਨਾਂ ਤੇ ਹੋਰ ਗਰੀਬ ਵਰਗਾਂ ਪ੍ਰਤੀਵਚਨਬੱਧ ਹਾਂ ਤੇ ਚੋਣ ਨਤੀਜੇ ਭਾਵੇਂ ਚੰਗੇ ਹੋਣ ਜਾਂ ਮਾੜੇ, ਅਸੀਂ ਇਹਨਾਂ ਪ੍ਰਤੀ ਵਚਨਬੱਧਤਾ ਤੋਂ ਕਦੇ ਪਿੱਛੇ ਨਹੀਂ ਹਟਾਂਗੇ। ਅਸੀਂ ਹੋਰ ਸਖ਼ਤ ਮਿਹਨਤ ਕਰ ਕੇ ਸਮਾਜ ਦੇ ਪੀੜ ਤੇ ਕਮਜ਼ੋਰ ਵਰਗਾਂ ਲਈ ਆਪਣੀ ਵਚਨਬੱਧਤਾ ਪੂਰੀ ਕਰਾਂਗੇ।

Leave a Comment

Your email address will not be published. Required fields are marked *

Scroll to Top