ਸ਼ੇਖ਼ ਹਸੀਨਾ ਦੇ ਬਿਆਨ ਨਾ ਛਾਪੇ ਜਾਣ : ਬੰਗਲਾਦੇਸ਼ ਦੀ ਮੀਡੀਆ ਨੂੰ ਚਿਤਾਵਨੀ

ਦਿਲੀ, 18 ਨਵੰਬਰ 2025 :  ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸਾਰੇ ਮੀਡੀਆ ਪਲੇਟਫਾਰਮਾਂ—ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ ਅਤੇ ਡਿਜ਼ਿਟਲ ਨਿਊਜ਼ ਪੋਰਟਲਾਂ—ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ ‘ਫ਼ਰਾਰ ਅਤੇ ਸਜ਼ਾਯਾਫ਼ਤਾ’ ਪਹਿਲਾਂ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਕਿਸੇ ਵੀ ਬਿਆਨ ਨੂੰ ਪ੍ਰਸਾਰਤ ਕਰਨ ਤੋਂ ਬਚਣ। ਜਦੋ ਕਿ ਦੂਸਰੇ ਪਾਸੇ ਹਸੀਨਾ ਨੇ ਇਨਾ ਸਾਰੇ ਬਿਆਨਾਂ ਨੂੰ ਪੱਖਪਾਤੀ ਤੇ ਰਾਜਨੀਤੀ ਤੋ ਪੇ੍ਰਰਿਤ ਕਰਾਰ ਦਿਤਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਕੌਮੀ ਸੁਰੱਖਿਆ ਅਤੇ ਸਮਾਜਿਕ ਅਮਨ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆਂਦਾ ਗਿਆ ਹੈ।
ਜਾਣਕਾਰੀ ਅਨੁਸਾਰ ਨੈਸ਼ਨਲ ਸਾਈਬਰ ਸੁਰੱਖਿਆ ਏਜੰਸੀ (NCSA) ਨੇ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਕਿ ਹਸੀਨਾ ਦੇ ਤਾਜ਼ਾ ਬਿਆਨਾਂ ਵਿੱਚ ਅਜਿਹੀ ਸਮੱਗਰੀ ਪਾਈ ਗਈ ਹੈ

ਜੋ ਲੋਕਾਂ ਨੂੰ ਉਕਸਾ ਸਕਦੀ ਹੈ ਅਤੇ ਜਿਸ ਨਾਲ ਹਿੰਸਾ, ਅਫ਼ਰਾਤਫ਼ਰੀ ਜਾਂ ਕਾਨੂੰਨ-ਵਿਰੁੱਧ ਗਤੀਵਿਧੀਆਂ ਨੂੰ ਵਧਾਵਾ ਮਿਲ ਸਕਦਾ ਹੈ। ਏਜੰਸੀ ਦੇ ਅਨੁਸਾਰ, ਐਸਾ ਸਮੱਗਰੀ ਦੇਸ਼ ਅੰਦਰ ਸਾਂਝੀ ਸਮਰਸਤਾ ਅਤੇ ਜਨਤਕ ਸ਼ਾਂਤੀ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਉਨਾਮੀਡੀਆ ਨੂੰ ਅਪੀਲ ਕੀਤੀ ਕਿ ਅਜਿਹੇ ਬਿਆਨ ਨਾ ਪ੍ਰਕਾਸਿ਼ਤ ਕੀਤੇ ਜਾਣ।

Scroll to Top