ਸ਼ੀਆ ਸ਼ਰਧਾਲੂਆਂ ਨੂੰ ਪਾਕਿਸਤਾਨ ਤੋਂ ਇਰਾਕ ਲਿਜਾ ਰਹੀ ਇਕ ਬੱਸ ਮੱਧ ਈਰਾਨ ਵਿਚ ਹਾਦਸਾਗ੍ਰਸਤ

ਸ਼ੀਆ ਸ਼ਰਧਾਲੂਆਂ ਨੂੰ ਪਾਕਿਸਤਾਨ ਤੋਂ ਇਰਾਕ ਲਿਜਾ ਰਹੀ ਇਕ ਬੱਸ ਮੱਧ ਈਰਾਨ ਵਿਚ ਹਾਦਸਾਗ੍ਰਸਤ
ਈਰਾਨ : ਵਿਦੇਸ਼ੀ ਮੁਲਕ ਵਿਖੇ ਸ਼ੀਆ ਸ਼ਰਧਾਲੂਆਂ ਨੂੰ ਪਾਕਿਸਤਾਨ ਤੋਂ ਇਰਾਕ ਲਿਜਾ ਰਹੀ ਇਕ ਬੱਸ ਮੱਧ ਈਰਾਨ ਵਿਚ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਮਲਕਜ਼ਾਦੇਹ ਨੇ ਦੱਸਿਆ ਕਿ ਇਹ ਹਾਦਸਾ ਮੱਧ ਈਰਾਨ ਦੇ ਯਜ਼ਦ ਸੂਬੇ ਵਿੱਚ ਮੰਗਲਵਾਰ ਰਾਤ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 23 ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 14 ਦੀ ਹਾਲਤ ਗੰਭੀਰ ਹੈ। ਹਾਦਸੇ ਦੇ ਸਮੇਂ ਬੱਸ `ਚ 51 ਲੋਕ ਸਵਾਰ ਸਨ। ਸ਼ਰਧਾਲੂ ਅਰਬੇਨ ਦੀ ਯਾਦ ਵਿਚ ਇਰਾਕ ਜਾ ਰਹੇ ਸਨ, ਜੋ ਕਿ 7ਵੀਂ ਸਦੀ ਵਿਚ ਇਕ ਸ਼ੀਆ ਸੰਤ ਦੀ ਮੌਤ ਤੋਂ ਬਾਅਦ 40ਵੇਂ ਦਿਨ ਨੂੰ ਦਰਸਾਉਂਦਾ ਹੈ।

Leave a Comment

Your email address will not be published. Required fields are marked *

Scroll to Top