ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਅਮਨ ਨਗਰ ਵਿੱਚ ਵੰਡੀ ਜੈਵਿਕ ਖਾਦ

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਅਮਨ ਨਗਰ ਵਿੱਚ ਵੰਡੀ ਜੈਵਿਕ ਖਾਦ
ਪਟਿਆਲਾ : ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਓਬਰਾਏ ਦੀ ਅਗਵਾਈ ਹੇਠ ਨਗਰ ਨਿਗਮ ਦੀ ਹੈਲਥ ਸ਼ਾਖਾ ਦੀ ਟੀਮ ਵੱਲੋਂ ਵਾਰਡ ਨੰਬਰ 17 ਦੇ ਅਮਨ ਨਗਰ ਏਰੀਏ ਵਿੱਚ ਗਿੱਲੇ ਕੂੜੇ ਤੋਂ ਬਣਾਈ ਗਈ ਜੈਵਿਕ ਖਾਦ ਵੰਡੀ ਗਈ। ਇਸ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੂੰ ਆਪਣੇ ਘਰ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣਾ ਅਤੇ ਵੇਸਟ ਪਿਕਰ ਨੂੰ ਦੇਣਾ, ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨਾ ਅਤੇ ਖੁੱਲ੍ਹੇਂ ਵਿੱਚ ਕੂੜਾ ਨਾ ਸੁੱਟਣ ਸਬੰਧੀ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ, ਪ੍ਰੋਗਰਾਮ ਅਫਸਰ ਜਵਾਲਾ ਸਿੰਘ, ਪ੍ਰੋਗਰਾਮ ਅਫਸਰ ਮਨਦੀਪ ਸਿੰਘ, ਦਵਿੰਦਰ ਸਿੰਘ ਵਾਰਡ ਪ੍ਰਧਾਨ ਮੌਜੂਦ ਸਨ।

Leave a Comment

Your email address will not be published. Required fields are marked *

Scroll to Top