ਸਰਕਾਰ ਬਣਾ ਰਹੀ ਹੈ ਟੋਲ ਪਲਾਜੇ ਖਤਮ ਕਰਨ ਦੀ ਯੋਜਨਾ : ਨਿਤਿਨ ਗਡਕਰੀ
ਦਿਲੀ : ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਟੋਲ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਜਲਦ ਹੀ ਟੋਲ ਪਲਾਜੇ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਥਾਂ ‘ਤੇ ਨਵਾਂ ਸਿਸਟਮ (ਕੰਮ ਕਰੇਗਾ। ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਗੱਲਬਾਤ ਕਰਦਿਆਂ ਦਿੱਤੀ। ਨਵੀਂ ਟੋਲ ਵਸੂਲੀ ਪ੍ਰਣਾਲੀ ਸੈਟੇਲਾਈਟ ਅਧਾਰਤ ਹੋਵੇਗੀ ਅਤੇ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ।