ਸਕੂਲ ਦੇ ਅਧਿਆਪਕ ਦਾ ਹੋਇਆ ਕਤਲ

ਸਕੂਲ ਦੇ ਅਧਿਆਪਕ ਦਾ ਹੋਇਆ ਕਤਲ
ਸ਼ੇਰਪੁਰ, 9 ਮਈ
ਅੱਜ ਸਵੇਰੇ ਮਾਲੇਰਕੋਟਲਾ ਤੋਂ ਬਲਾਕ ਸ਼ੇਰਪੁਰ ਦੇ ਪਿੰਡ ਵਜ਼ੀਦਪੁਰ ਬਧੇਸ਼ਾ ਪੜ੍ਹਾਉਣ ਜਾ ਰਹੇ ਅਧਿਆਪਕ ਸਾਹਿਬ ਸਿੰਘ ਨੂੰ ਅਣਪਛਾਤਿਆਂ ਨੇ ਕਤਲ ਕਰਕੇ ਡਰੇਨ ਦੇ ਕੰਢੇ ਸੁੱਟ ਦਿੱਤਾ। ਸਰਕਾਰੀ ਪ੍ਰਾਇਮਰੀ ਸਕੂਲ ਵਜ਼ੀਦਪੁਰ ਬਧੇਸ਼ਾ ਦੇ ਸੈਂਟਰ ਹੈੱਡ ਟੀਚਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਗਨਰੇਗਾ ਮਜ਼ਦੂਰਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ, ਜਿਸ ਮਗਰੋਂ ਤੁਰੰਤ ਸ਼ੇਰਪੁਰ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਇਲਾਕੇ ਦੇ ਅਧਿਆਪਕਾਂ ਵਿੱਚ ਇਸ ਖ਼ਿਲਾਫ਼ ਕਾਫੀ ਰੋਸ ਹੈ| ਮ੍ਰਿਤਕ ਦੇ ਪਰਿਵਾਰ ’ਚ ਪਤਨੀ, ਪੁੱਤ ਤੇ ਧੀ ਹਨ।

Leave a Comment

Your email address will not be published. Required fields are marked *

Scroll to Top