ਸਕਾਲਰ ਫੀਲਡਜ ਵਿਖੇ ਇਨਵੈਸਟੀਚਰ ਸਮਾਰੋਹ 2025 ਮਨਾਇਆ

ਪਟਿਆਲਾ, 19 ਜੁਲਾਈ : ਹਰੇਕ ਵਿਦਿਆਰਥੀ ਵਿੱਚ ਕੋਈ ਨਾ ਕੋਈ ਪ੍ਰਤਿਭਾ ਜ਼ਰੂਰ ਹੁੰਦੀ ਹੈ। ਲੋੜ ਇਸ ਗੱਲ ਦੀ ਹੁੰਦੀ ਹੈ ਕਿ ਉਸ ਪ੍ਰਤਿਭਾ ਨੂੰ ਕਿਵੇਂ ਉਘਾੜਿਆ ਜਾਵੇ। ਇਸ ਮੰਤਵ ਨੂੰ ਪਛਾਣਨ ਅਤੇ ਉਘਾੜਨ ਵਿੱਚ ਸਕੂਲ ਦਾ ਰੋਲ ਮਹੱਤਵਪੂਰਨ ਹੁੰਦਾ ਹੈ। ਭਾਰਤ ਵਿੱਚ ਲੋਕਤੰਤਰ ਪ੍ਰਣਾਲੀ ਲਾਗੂ ਹੈ, ਜਿਸ ਲਈ ਯੋਗ ਆਗੂਆਂ ਦੀ ਲੋੜ ਹੁੰਦੀ ਹੈ ਜੋ ਦੇਸ਼ ਨੂੰ ਉੱਨਤੀ ਦੀ ਸਿਖ਼ਰ ‘ਤੇ ਲਿਜਾ ਸਕਣ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਵਿਦਿਆਰਥੀ ਪ੍ਰੀਸ਼ਦ ਦੀਆਂ ਚੋਣਾਂ ਕਰਵਾਈਆਂ ਗਈਆਂ।

ਵਿਦਿਆਰਥੀਆਂ ਦੀ ਇਹ ਚੋਣ ਲੋਕਤੰਤਰੀ ਪ੍ਰਣਾਲੀ ਦੇ ਆਧਾਰ ‘ਤੇ ਕੀਤੀ ਗਈ। ਪਹਿਲਾਂ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਵੱਖ-ਵੱਖ ਪੱਧਰਾਂ ‘ਤੇ ਕੀਤੀ ਗਈ, ਜਿਸ ਵਿੱਚ ਪਹਿਲਾਂ ਅਧਿਆਪਕਾਂ ਵੱਲੋਂ ਅਤੇ ਫਿਰ ਪ੍ਰਿੰਸੀਪਲ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੀ ਸੋਚ, ਇਮਾਨਦਾਰੀ ਅਤੇ ਆਤਮ-ਵਿਸ਼ਵਾਸ ਆਦਿ ਗੁਣਾਂ ਨੂੰ ਪਰਖਿਆ ਗਿਆ। ਇਹਨਾਂ ਚੋਣਾਂ ਦੇ ਅਧਾਰ ‘ਤੇ ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਵਿਖੇ ਇਨਵੈਸਟੀਚਰ ਸੈਰਾਮਨੀ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਬੈਂਡ ਗਰੁੱਪ ਦੀ ਪ੍ਰਦਰਸ਼ਨੀ ਨਾਲ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀਆਂ ਤਾੜੀਆਂ ਦੀ ਗੂੰਜ ਨਾਲ ਵਾਤਾਵਰਨ ਜੋਸ਼ ਨਾਲ ਭਰ ਗਿਆ।

‘ਵਿਦਿਆਰਥੀ ਕਾਊਂਸਲ’ ਦੇ ਮੈਂਬਰ ਵਰਦੀਆਂ ਵਿੱਚ ਸਜੇ ਕਿਸੇ ਸੈਨਿਕ ਟੁਕੜੀ ਦੀ ਤਰ੍ਹਾਂ ਮਾਣ ਮਹਿਸੂਸ ਕਰ ਰਹੇ ਸਨ। ਇਸ ਤੋਂ ਬਾਅਦ ਸ਼ੁਰੂ ਹੋਇਆ ਵਿਦਿਆਰਥੀਆਂ ਨੂੰ ‘ਬੈਜ” ਅਤੇ ‘ਸੈਸ਼ੈ’ ਨਾਲ ਸਨਮਾਨਿਤ ਕਰਨ ਦਾ ਦੌਰ, ਜਿਸ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਚੰਦਨਦੀਪ ਕੌਰ, ਚੇਅਰਮੈਨ ਸ੍ਰੀ ਐਸ. ਐਸ. ਚੱਡਾ, ਡਾਇਰੈਕਟਰ ਸ੍ਰੀ ਐਸ.ਐਸ ਸੋਢੀ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਸਲਾਰੀਆ ਜੀ ਦੁਆਰਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਲੜਕਿਆਂ ਵਿੱਚੋਂ ਇਸ ਚੋਣ ਵਿੱਚ ‘ਤਨਮਨ ਸਿੰਘ’ ਨੂੰ ਹੈੱਡ ਬੁਆਏ, ‘ਜਸ਼ਨਪ੍ਰੀਤ ਸਿੰਘ’ ਨੂੰ ਵਾਈਸ ਹੈੱਡ ਬੁਆਏ ਅਤੇ ‘ਭੂਮੀਕਾ’ ਨੂੰ ਹੈੱਡ ਗਰਲ ਅਤੇ ‘ਗੁਰਲੀਨ ਕੌਰ’ ਨੂੰ ਵਾਈਸ ਹੈੱਡ ਗਰਲ ਚੁਣਿਆ ਗਿਆ।

‘ਵੰਸ਼ ਮੁੱਖੜਾ’ ਅਤੇ ‘ਹਰਨੂਰ ਕੌਰ’ ਨੂੰ ਗਤੀਵਿਧੀ ਇੰਚਾਰਜ ਚੁਣਿਆ ਗਿਆ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਦਾਂ ਜਿਵੇਂ ਖੇਡਾਂ ਦੇ ਕਪਤਾਨ, ਹਾਊਸ ਕਪਤਾਨ, ਭਾਸ਼ਾ ਕਪਤਾਨ, ਅਨੁਸ਼ਾਸਨ ਕਪਤਾਨ ਆਦਿ ਲਈ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਸਕੂਲ ਦੀ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਨੂੰ ਜੋਸ਼ ਉਤਸ਼ਾਹ ਅਤੇ ਸੱਚਾਈ ਨਾਲ ਨਿਭਾਉਣ ਲਈ ਸਹੁੰ ਚੁਕਾਈ ਗਈ। ਵਿਦਿਆਰਥੀ ਪ੍ਰੀਸ਼ਦ ਨੇ ਪ੍ਰਣ ਲਿਆ ਕਿ ਉਹ ਆਪਣੇ ਹਰ ਕਰਤੱਵ ਦੀ ਪਾਲਣਾ ਪੂਰੀ ਇਮਾਨਦਾਰੀ ਅਤੇ ਸਚਾਈ ਨਾਲ ਕਰਨਗੇ। ਇਸ
ਤਰ੍ਹਾਂ ਇਹ ਸਮਾਗਮ ਸਕੂਲ ਦੇ ਬਾਕੀ ਵਿਦਿਆਰਥੀਆਂ ਲਈ ਵੀ ਪ੍ਰੇਰਨਾਦਾਇਕ ਹੋ ਨਿਬੜਿਆ।

Leave a Comment

Your email address will not be published. Required fields are marked *

Scroll to Top