ਸਈਆਂ ਭਏ ਕੋਤਵਾਲ  ਹਿੰਦੀ ਹਾਸਰਸ ਨਾਟਕ ਦਾ ਮੰਚਨ 11 ਨੂੰ

ਪਟਿਆਲਾ, 8 ਅਕਤੂਬਰ – ਉੱਤਰ ਖ਼ੇਤਰੀ ਸਭਿਆਚਾਰਕ ਕੇਦਰ (ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ)ਪਟਿਆਲਾ ਵੱਲੋਂ ਹਰ ਮਹਿਨੇ ਦੇ ਦੂਸਰੇ ਸ਼ਨੀਵਾਰ ਨਾਟਕ ਲੜੀ ਦੇ ਅਧੀਨ ਇਸ ਵਾਰ 11 ਅਕਤੂਬਰ ,ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਨਜ਼ਦੀਕ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਹਿੰਦੀ ਹਾਸਰਸ ਨਾਟਕ “ਸਈਆਂ ਭਏ ਕੋਤਵਾਲ” ਦਾ ਮੰਚਨ ਨਟਰੰਗ ਜੰਮੂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ।

ਬਸੰਤ ਸਭਨੀਸ ਦੁਆਰਾ ਲਿਖੇ ਇਸ ਨਾਟਕ ਦਾ ਨਿਰਦੇਸ਼ਨ ਰੰਗਮੰਚ ਦੇ  ਪ੍ਰਸਿੱਧ  ਨਿਰਦੇਸ਼ਕ ਪਦਮ ਸ਼੍ਰੀ ਬਲਵੰਤ ਠਾਕੁਰ ਨੇ ਕੀਤਾ ਹੈ। ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਨਿਰਦੇਸ਼ਕ ਜਨਾਬ ਐਮ ਫੁਰਕਾਨ ਖਾਨ ਜੀ ਨੇ ਇਸ ਨਾਟਕ ਨੂੰ ਵੇਖਣ ਲਈ ਸਾਰੇ ਰੰਗਮੰਚ ਦੇ ਕਲਾਕਾਰਾਂ, ਰੰਗਮੰਚ ਕਲਾ ਪ੍ਰੇਮੀਆ ਤੇ ਸ਼ਹਿਰ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਹੈ। ਅਤੇ ਇਸ ਨਾਟਕ ਨੂੰ ਵੇਖਣ ਲਈ ਦਾਖਲਾ ਬਿਲਕੁਲ ਮੁਫ਼ਤ ਰੱਖਿਆ ਗਿਆ ਹੈ।

Scroll to Top