ਦਿੱਲੀ, 28 ਅਕਤੂਬਰ 2025 : ਲੱਦਾਖ ਵਿਖੇ ਪਿਛਲੇ ਸਮੇ ਹੋਈਆਂ ਹਿੰਸਕ ਘਟਨਾਵਾਂ ਤੋ ਬਾਅਦ ਉਥੇ ਕਈ ਪਾਬੰਦੀਆਂ ਲਗਾ ਦਿਤੀਆਂ ਗਈਆਂ ਸਨ। ਹੁਣ ਲੱਦਾਖ ਪ੍ਰਸ਼ਾਸਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNNS) ਦੀ ਧਾਰਾ 163 ਅਧੀਨ ਲਗਾਈਆਂ ਪਾਬੰਦੀਆਂ ਨੂੰ ਵਾਪਸ ਲੈ ਲਿਆ ਹੈ।
ਇਸ ਧਾਰਾ ਤਹਿਤ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠ ’ਤੇ ਪਾਬੰਦੀ ਲਗਾਈ ਗਈ ਸੀ, ਜੋ ਹੁਣ ਹਟਾ ਦਿੱਤੀ ਗਈ ਹੈ।
ਯਾਦ ਰਹੇ ਕਿ 24 ਸਤੰਬਰ ਨੂੰ ਲੇਹ ਵਿੱਚ ਫੈਲੀ ਹਿੰਸਾ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋਏ ਸਨ, ਜਿਸ ਤੋਂ ਬਾਅਦ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਹ ਪ੍ਰਤੀਬੰਧ ਲਾਗੂ ਕੀਤੇ ਗਏ ਸਨ।
ਲੇਹ ਅਤੇ ਕਾਰਗਿਲ ਜ਼ਿਲ੍ਹਿਆਂ ਦੇ ਉਪਾਯੁਕਤਾਂ ਵੱਲੋਂ ਸੋਮਵਾਰ ਨੂੰ ਵੱਖ-ਵੱਖ ਆਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਖੇਤਰ ਵਿੱਚ ਅਮਨ-ਸ਼ਾਂਤੀ ਬਣੀ ਰਹਿਣ ਕਾਰਨ ਹੁਣ ਇਸ ਤਰ੍ਹਾਂ ਦੀ ਰੋਕ ਦੀ ਲੋੜ ਨਹੀਂ ਰਹੀ। ਪਾਬੰਦੀਆਂ ਪਹਿਲਾਂ ਇਸ ਲਈ ਲਗਾਈਆਂ ਗਈਆਂ ਸਨ, ਤਾਂ ਜੋ ਜਨਤਕ ਕ੍ਰਮ ਭੰਗ ਹੋਣ ਤੋਂ ਰੋਕਿਆ ਜਾ ਸਕੇ।