ਲੜਕੀ ਦੀ ਥਾਂ ਭੇਸ ਬਦਲ ਪੇਪਰ ਦੇਣ ਪੁੱਜਾ ਲੜਕਾ : ਕੀਤਾ ਕਾਬੂ

ਲੜਕੀ ਦੀ ਥਾਂ ਭੇਸ ਬਦਲ ਪੇਪਰ ਦੇਣ ਪੁੱਜਾ ਲੜਕਾ : ਕੀਤਾ ਕਾਬੂ
ਫਰੀਦਕੋਟ ’ਚ ਇਕ ਲੜਕਾ ਲੜਕੀ ਦਾ ਭੇਸ ਬਣਾ ਕੇ ਕੋਟਕਪੂਰਾ ਸਥਿਤ ਇਕ ਸੈਂਟਰ ‘ਚ ਪੇਪਰ ਦੇਣ ਦਾ ਮਾਮਲਾ ਸਾਹਮਣੋੇ ਆਇਆ। ਮਿਲੀ ਜਾਣਕਾਰੀ ਮੁਤਾਬਿਕ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਐਤਵਾਰ ਨੂੰ ਪੈਰਾ ਮੈਡੀਕਲ ਦੀਆਂ ਵੱਖ-ਵੱਖ ਭਰਤੀਆਂ ਤਹਿਤ ਲਏ ਗਏ ਪੇਪਰ ਲਏ ਜਾ ਰਹੇ ਸੀ ਇਸ ਦੌਰਾਨ ਇੱਕ ਲੜਕੇ ਨੂੰ ਕਾਬੂ ਕੀਤਾ ਗਿਆ ਜੋ ਕਿ ਲੜਕੀ ਦਾ ਭੇਸ ਬਣਾ ਕੇ ਪੇਪਰ ਦੇਣ ਆਇਆ ਸੀ। 
ਦੱਸ ਦਈਏ ਕਿ ਕੋਟਕਪੂਰਾ ਦੇ ਡੀਏਵੀ ਪਬਲਿਕ ਸਕੂਲ ਦੇ ਸੈਂਟਰ ਵਿੱਚ ਇੱਕ ਨੌਜਵਾਨ ਨੂੰ ਲੜਕੀ ਦਾ ਰੂਪ ਦੇ ਕੇ ਇੱਕ ਲੜਕੀ ਦਾ ਪੇਪਰ ਦੇਣ ਆਇਆ ਸੀ। ਇਹ ਪੇਪਰ ਫਾਜ਼ਿਲਕਾ ਦੇ ਪਿੰਡ ਢਾਣੀ ਮੁਨਸ਼ੀ ਰਾਮ ਵਾਸੀ ਭਜਨ ਲਾਲ ਦੀ ਪੁੱਤਰੀ ਪਰਮਜੀਤ ਕੌਰ ਦਾ ਸੀ ਪਰ ਉਸ ਦੀ ਜਗ੍ਹਾ ਪੇਪਰ ਦੇਣ ਆਇਆ। ਲੜਕੀ ‘ਤੇ ਸ਼ੱਕ ਹੋਣ ‘ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੋਈ ਕੁੜੀ ਨਹੀਂ ਸੀ ਉਹ ਇੱਕ ਮੁੰਡਾ ਸੀ। 

Leave a Comment

Your email address will not be published. Required fields are marked *

Scroll to Top