ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਪਟਿਆਲਾ ਦੇ ਕਾਰਜਕਾਰਨੀ ਦੇ ਅਹੁਦੇਦਾਰਾਂ ਕੀਤਾ ਜਿਲਾਂ ਖੁਰਾਕ ਤੇ ਸਪਲਾਈ ਕੰਟਰੋਲਰ ਰੂਪਪ੍ਰੀਤ ਕੌਰ ਦਾ ਸਨਮਾਨ

ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਪਟਿਆਲਾ ਦੇ ਕਾਰਜਕਾਰਨੀ ਦੇ ਅਹੁਦੇਦਾਰਾਂ ਕੀਤਾ ਜਿਲਾਂ ਖੁਰਾਕ ਤੇ ਸਪਲਾਈ ਕੰਟਰੋਲਰ ਰੂਪਪ੍ਰੀਤ ਕੌਰ ਦਾ ਸਨਮਾਨ
ਪਟਿਆਲਾ : ਅੱਜ ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਪਟਿਆਲਾ ਦੇ ਕਾਰਜਕਾਰਨੀ ਦੇ ਅਹੁਦਾਰਾਂ ਵਲੋ ਨਵੇਂ ਬਦਲ ਕੇ ਆਏ ਮੈਡਮ ਸ਼ੀ੍ਮਤੀ ਰੂਪਪ੍ਰੀਤ ਕੌਰ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਪਟਿਆਲਾ ਵਿਖੇ ਜੁਆਇਨ ਕਰਨ ਤੇ ਉਹਨਾ ਦਾ ਬੜੀ ਗਰਮ ਜੋਸ਼ੀ ਨਾਲ ਮੈਮੰਟੋ ਅਤੇ ਫੂੱਲਾ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਵਲੋ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਫੂਡ ਸਪਲਾਈ ਵਿਭਾਗ ਦੇ ਅਫਸਰ ਸਾਹਿਬਾਨ ਅਤੇ ਡਿਪੂ ਹੋਲਡਰਾ ਦਾ ਇਕ ਪਰਿਵਾਰ ਵਾਲਾ ਰਿਸ਼ਤਾ ਹੈ ਜੋ ਕਿ ਇਕ ਦੂਜੇ ਦੇ ਸਹਿਯੋਗ ਨਾਲ ਚਲਦਾ ਹੈ, ਇਸ ਲਈ ਅਸੀਂ ਵਿਭਾਗ ਦੇ ਨਾਲ ਮਿਲਕੇ ਸਾਥ ਦੇਵਾਗੇਂ ਅਤੇ ਵਿਭਾਗ ਦੇ ਸਾਥ ਨਾਲ ਹੀ ਖਪਤਕਾਰਾਂ ਨੂੰ ਜਿਸ ਤਰ੍ਹਾਂ ਪਹਿਲਾਂ ਰਾਸ਼ਨ ਸਪਲਾਈ ਕਰਦੇ ਆ ਰਹੇ ਹਾਂ ਉਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿੱਚ ਜੋ ਵੀ ਵਿਭਾਗ ਵਲੋ ਡਿਉਟੀ ਲਗਾਈ ਜਾਵੇਗੀ ਉਸ ਨੂੰ ਨਿਭਾਵਾਗੇਂ।ਸਨਮਾਨਿਤ ਕਰਨ ਵੇਲੇ ਮਨਮੋਹਨ ਅਰੋੜਾ ਚੇਅਰਮੈਨ ਪੰਜਾਬ, ਪ੍ਦੀਪ ਕਪਿਲਾ ਜਿਲਾਂ ਪ੍ਧਾਨ, ਸੁਦਰਸ਼ਨ ਮਿਤੱਲ ਪੈ੍ਸ ਸਕੱਤਰ ਪੰਜਾਬ, ਜਰਨੈਲ ਸਿੰਘ ਮਾਹੀ ਮੀਤ ਪ੍ਰਧਾਨ, ਗੁਰਿੰਦਰ ਸਿੰਘ ਲਾਲੀ ਬਲਾਕ ਪ੍ਧਾਨ, ਬਿ੍ਜ ਭੂਸ਼ਨ ਸਨੋਰ , ਸੁਰੇਸ਼ ਕੁਮਾਰ ਸਮਾਣਾ, ਕਮਲਦੀਪ, ਬਲਜਿੰਦਰ ਮਿੰਟੂ, ਰਾਜੇਸ਼ ਕਾਕਾ ਅਤੇ ਹੋਰ ਡਿੱਪੂ ਹੋਲਡਰ ਸਾੱਥੀ ਸ਼ਾਮਿਲ ਸਨ।

Leave a Comment

Your email address will not be published. Required fields are marked *

Scroll to Top