ਰਾਮ ਨੌਮੀ ਦੇ ਖਾਸ ਮੌਕੇ ਤੇ ਭਗਵਾਨ ਰਾਮ ਦੇ ਮੱਥੇ ਤੇ ਸੂਰਜ ਦਾ ਹੋਇਆ ਤਿਲਕ

ਰਾਮ ਨੌਮੀ ਦੇ ਖਾਸ ਮੌਕੇ ਤੇ ਭਗਵਾਨ ਰਾਮ ਦੇ ਮੱਥੇ ਤੇ ਸੂਰਜ ਦਾ ਹੋਇਆ ਤਿਲਕ
ਅਯੁੱਧਿਆ: ਰਾਮ ਨੌਮੀ ਦੇ ਖਾਸ ਮੌਕੇ ‘ਤੇ ਅਯੁੱਧਿਆ ਦੇ ਰਾਮ ਮੰਦਰ ‘ਚ ਭਗਵਾਨ ਸ਼੍ਰੀ ਰਾਮ ਦੇ ਮੱਥੇ ‘ਤੇ ਸੂਰਜ ਦਾ ਤਿਲਕ ਲਗਾਉਣ ‘ਤੇ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਇਹ ਅਲੌਕਿਕ ਨਜ਼ਾਰਾ ਸ਼ਰਧਾ ਨਾਲ ਭਰ ਗਿਆ। ਜਿਵੇਂ ਹੀ ਭਗਵਾਨ ਸ਼੍ਰੀ ਰਾਮ ਦਾ ਸੂਰਜੀ ਤਿਲਕ ਲਗਾਇਆ ਗਿਆ। ਪੂਰਾ ਮੰਦਰ ਕੰਪਲੈਕਸ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਸੂਰਿਆ ਤਿਲਕ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਰਾਮ ਨੌਮੀ ਵਾਲੇ ਦਿਨ ਰਾਮਲਲਾ ਦੀ ਵਿਸ਼ੇਸ਼ ਪੂਜਾ ਕੀਤੀ ਗਈ। ਅਯੁੱਧਿਆ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਹੈ। ਦੁਪਹਿਰ ਠੀਕ 12 ਵਜੇ ਰਾਮਲਲਾ ਦਾ ਸੂਰਜ ਤਿਲਕ ਹੋਇਆ। ਸੂਰਜ ਤਿਲਕ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਦੀ ਵਿਸ਼ੇਸ਼ ਪੂਜਾ ਕੀਤੀ ਗਈ ਅਤੇ ਆਰਤੀ ਕੀਤੀ ਗਈ।

Leave a Comment

Your email address will not be published. Required fields are marked *

Scroll to Top