ਪਟਿਆਲਾ ,25 ਜੂਨ – ਅੱਜ ਇਥੇ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕਰਮਚਾਰੀਆਂ ਨੇ ਸ੍ਰੀ ਰਾਜੇਸ਼ ਕੁਮਾਰ ਗੋਲੂ ਦੀ ਪ੍ਰੇਰਣਾ ਸਦਕਾ ਪਬਲਿਕ ਹਿੱਤਾਂ ਲਈ ਰਾਜਿੰਦਰਾ ਹਸਪਤਾਲ ਸਥਿਤ ਬਲੱਡ ਬੈਂਕ ਵਿਚ ਪਹੁੰਚ ਕੇ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸਵਰਨ ਸਿੰਘ ਬੰਗਾ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਨੇ ਪਹਿਲ ਦੇ ਆਧਾਰ ਤੇ ਆਪਣਾ ਫਾਰਮ ਭਰਕੇ ਖ਼ੂਨ ਦਾਨ ਕੀਤਾ ਅਤੇ ਸਾਥੀਆਂ ਨੂੰ ਅਪੀਲ ਕੀਤੀ ਕਿ ਜਿਥੇ ਅਸੀਂ ਮੁਲਾਜ਼ਮ ਹਿੱਤਾਂ ਲਈ ਦਿਨ ਰਾਤ ਸੰਘਰਸ਼ ਕਰਦੇ ਹਾਂ ਨਾਲ ਹੀ ਰਾਜਿੰਦਰਾ ਹਸਪਤਾਲ ਵਿੱਚ ਦੂਰ ਦਰਾਡੇ ਤੋਂ ਐਮਰਜੈਂਸੀ ਹਲਾਤਾਂ ਵਿੱਚ ਆਏ ਲੋੜਵੰਦਾਂ ਦੀ ਹਰ ਸੰਭਵ ਮੱਦਦ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾਥੀ ਅਜੇ ਕੁਮਾਰ ਸੀਪਾ ਸੀ. ਮੀਤ. ਪ੍ਰਧਾਨ, ਮਹਿੰਦਰ ਸਿੰਘ ਜਨਰਲ ਸਕੱਤਰ, ਪਰਮਿੰਦਰ ਸਿੰਘ ਕੰਬੋਜ ਪ੍ਰਧਾਨ, ਮੈਡੀਕਲ ਕਾਲਜ, ਵਿਕਰਮ ਅਟਵਾਲ, ਅਰੁਨ ਕੁਮਾਰ, ਸੁਰਿੰਦਰਪਾਲ ਦੁੱਗਲ, ਅਮਨ ਕੁਮਾਰ, ਸ਼ੰਕਰ, ਮਦਨ ਠਾਕੁਰ, ਗੀਤਾ ਅਤੇ ਮੰਜੂ ਹਾਜ਼ਰ ਸਨ।