ਰਾਊਜ਼ ਐਵੇਨਿਊ ਅਦਾਲਤ ਕਰ ਸਕਦੀ ਹੈ ਕੇ. ਕਵਿਤਾ ਦੀ ਜ਼ਮਾਨਤ ਅਰਜੀ ਤੇ ਫ਼ੈਸਲਾ

ਰਾਊਜ਼ ਐਵੇਨਿਊ ਅਦਾਲਤ ਕਰ ਸਕਦੀ ਹੈ ਕੇ. ਕਵਿਤਾ ਦੀ ਜ਼ਮਾਨਤ ਅਰਜੀ ਤੇ ਫ਼ੈਸਲਾ
ਨਵੀਂ ਦਿੱਲੀ : ਕੇ. ਕਵਿਤਾ ਵਲੋਂ ਜ਼ਮਾਨਤ ਦੀ ਦਾਇਰ ਕੀਤੀ ਗਈ ਅਰਜ਼ੀ ਤੇ ਰਾਊਜ ਐਵਿਨਿਊ ਕੋਰਟ ਅੱਜ ਵਿਚਾਰ ਕਰਦਿਆਂ ਫ਼ੈਸਲਾ ਲੈ ਸਕਦੀ ਹੈ। ਦੱਸਣਯੋਗ ਹੈ ਕਿ ਕੇ ਕਵਿਤਾ ਦਿੱਲੀ ਆਬਕਾਰੀ ਨੀਤੀ ਘਪਲੇ ਦੇ ਦੋਸ਼ੀ ਬੀ. ਆਰ. ਐੱਸ. ਆਗੂ ਹੈ।ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਈ. ਡੀ. ਨੇ ਕਵਿਤਾ ਨੂੰ 15 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਵਿਚ ਬੀ. ਆਰ. ਐੱਸ. ਆਗੂ ਕੇ. ਕਵਿਤਾ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਤਿਹਾੜ ਜੇਲ੍ਹ ਵਿਚ ਨਿਆਇਕ ਹਿਰਾਸਤ `ਚ ਹਨ।

Leave a Comment

Your email address will not be published. Required fields are marked *

Scroll to Top