ਮੋਹਾਲੀ ਦੇ ਪਿੰਡ ਮੁਬਾਰਕਪੁਰ `ਚ ਗੈਸ ਪਾਈਪ ਲਾਈਨ `ਚ ਲੱਗੀ ਅੱਗ

ਮੋਹਾਲੀ ਦੇ ਪਿੰਡ ਮੁਬਾਰਕਪੁਰ `ਚ ਗੈਸ ਪਾਈਪ ਲਾਈਨ `ਚ ਲੱਗੀ ਅੱਗ
ਚੰਡੀਗੜ੍ਹ : ਪੰਜਾਬ ਜਿਲਾ ਮੋਹਾਲੀ ਵਿਚ ਵਿਛਾਈ ਜਾ ਰਹੀ ਗੈਸ ਪਾਈਪ ਲਾਈਨ ਦੇ ਚਲਦਿਆਂ ਮੋਹਾਲੀ ਦੇ ਪਿੰਡ ਮੁਬਾਰਕਪੁਰ `ਚ ਜ਼ਮੀਨਦੋਜ਼ ਗੈਸ ਪਾਈਪ ਲਾਈਨ `ਚ ਅਚਾਨਕ ਅੱਗ ਲੱਗ ਜਾਣ ਕਾਰਨ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ `ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਆਲੇ-ਦੁਆਲੇ ਦੇ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।

Leave a Comment

Your email address will not be published. Required fields are marked *

Scroll to Top