ਮੈਡੀਕਲ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ ਟ੍ਰੇਨਿੰਗ ਕਰਵਾਉਣ ਦਾ ਮਿਸ਼ਨ ਸ਼ੁਰੂ : ਡਾਕਟਰ ਗਰੀਸ ਸ਼ਾਹਣੀ

ਮੈਡੀਕਲ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ ਟ੍ਰੇਨਿੰਗ ਕਰਵਾਉਣ ਦਾ ਮਿਸ਼ਨ ਸ਼ੁਰੂ : ਡਾਕਟਰ ਗਰੀਸ ਸ਼ਾਹਣੀ
ਪਟਿਆਲਾ : ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿਖੇ ਸਾਰੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਕੇ, ਨੋਜਵਾਨਾਂ ਨੂੰ ਦੇਸ਼, ਸਮਾਜ ਅਤੇ ਘਰ ਪਰਿਵਾਰਾਂ, ਸੰਸਥਾਵਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਸਤਿਕਾਰਯੋਗ ਸਿਹਤ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ, ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਾਜਨ ਸਿੰਗਲਾ ਦੀ ਅਗਵਾਈ ਹੇਠ ਮਿਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਦਿੰਦੇ ਹੋਏ ਮੈਡੀਕਲ ਸੁਪਰਡੈਂਟ ਡਾਕਟਰ ਗਰੀਸ ਸ਼ਾਹਣੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਲਈ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ. ਪੀ. ਆਰ. ਅਤੇ ਫਾਇਰ ਸੇਫਟੀ ਦੇ ਟ੍ਰੇਨਰ ਅਤੇ ਭਾਰਤੀਯ ਰੈਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਕਾਕਾ ਰਾਮ ਵਰਮਾ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸ੍ਰੀ ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਪਹਿਲੇ ਗਰੁੱਪ ਵਿਚ 50 ਲੜਕੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਅੱਗਾਂ ਦੀਆਂ ਕਿਸਮਾਂ, ਅੱਗਾਂ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ , ਪੀੜਤਾਂ ਨੂੰ ਰਸੀਆਂ, ਚੂਨੀਆਂ, ਚਾਦਰਾਂ, ਪੱਗੜੀਆਂ ਆਦਿ ਨਾਲ ਰੈਸਕਿਯੂ ਕਰਨ, ਪੀੜਤਾਂ ਨੂੰ ਟਰਾਂਸਪੋਰਟ ਕਰਨ, ਪੱਟੀਆਂ ਅਤੇ ਫੱਟੀਆ ਨਾਲ ਖ਼ੂਨ ਬੰਦ ਕਰਨ, ਟੁੱਟੇ ਅੱਗਾਂ ਨੂੰ ਅਹਿਲ ਕਰਨ, ਦਿਲ ਦੇ ਦੋਰੇ, ਕਾਰਡੀਅਕ ਅਰੈਸਟ, ਗੈਸਾਂ, ਧੂੰਏਂ, ਪਾਣੀ ਵਿਚੋਂ ਰੈਸਕਿਯੂ ਕੀਤੇ ਪੀੜਤਾਂ ਨੂੰ ਵੈਟੀਲੈਟਰ ਅਤੇ ਸੇਫ਼ਰ ਸਿਸਟਮ ਕਰਕੇ ਮਰਨ ਤੋਂ ਬਚਾਉਣ ਦੀ ਟ੍ਰੇਨਿੰਗ ਦਿੱਤੀ ਗਈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੀਮਤੀ ਜਾਨਾਂ ਬਚਾਉਣ ਲਈ ਜਿਥੇ ਸੜਕ ਸੁਰੱਖਿਆ ਫੋਰਸ ਦੇ 1500 ਜਵਾਨਾਂ ਨੂੰ ਸੜਕਾਂ ਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾ ਕੇ, ਪਹਿਲਾਂ ਹੀ ਪ੍ਰਸੰਸਾਯੋਗ ਉਪਰਾਲੇ ਕੀਤੇ ਹਨ, ਅਤੇ ਇਨ੍ਹਾਂ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਵੀ ਕਾਕਾ ਰਾਮ ਵਰਮਾ ਵਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾਕੇ ਟ੍ਰੇਨਿੰਗ ਦਿੱਤੀ ਗਈ ਹੈ। ਉਥੇ ਮੈਡੀਕਲ ਕਾਲਜ ਰਾਜਿੰਦਰਾ ਹਸਪਤਾਲ ਦੇ ਸਾਰੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਲਈ ਤਿਆਰ ਕਰਨਾ ਬਹੁਤ ਪ੍ਰਸੰਸਾਯੋਗ ਉਪਰਾਲੇ ਹਨ । ਕਿਉਂਕਿ ਆਫਤਾਵਾਂ, ਜੰਗਾਂ, ਮਹਾਂਮਾਰੀਆਂ, ਆਵਾਜਾਈ ਅਤੇ ਘਰੇਲੂ ਹਾਦਸਿਆਂ ਆਦਿ ਕਾਰਨ, ਮੋਕੇ ਤੇ ਠੀਕ ਫਸਟ ਏਡ ਨਾ ਮਿਲਣ ਕਾਰਨ, ਸੈਂਕੜੇ ਜਾਨਾਂ, ਹਸਪਤਾਲਾਂ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀਆਂ ਹਨ ।

Leave a Comment

Your email address will not be published. Required fields are marked *

Scroll to Top