ਮਾਈਕਰੋਸਾਫ਼ਟ ਦੇ ਸਰਵਰ ’ਚ ਤਕਨੀਕੀ ਨੁਕਸ ਦੇ ਚਲਦਿਆਂ ਅਮਰੀਕਾ ਤੋਂ ਆਸਟ੍ਰੇਲੀਆ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਇੰਟਰਨੈੱਟ ਬੰਦ ਹੋਣ ਨਾਲ ਏਅਰਲਾਈਨਜ਼, ਬੈਂਕ, ਮੀਡੀਆ ਤੇ ਹੋਰਨਾਂ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ

ਮਾਈਕਰੋਸਾਫ਼ਟ ਦੇ ਸਰਵਰ ’ਚ ਤਕਨੀਕੀ ਨੁਕਸ ਦੇ ਚਲਦਿਆਂ ਅਮਰੀਕਾ ਤੋਂ ਆਸਟ੍ਰੇਲੀਆ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਇੰਟਰਨੈੱਟ ਬੰਦ ਹੋਣ ਨਾਲ ਏਅਰਲਾਈਨਜ਼, ਬੈਂਕ, ਮੀਡੀਆ ਤੇ ਹੋਰਨਾਂ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ
ਵੈਲਿੰਗਟਨ/, 19 ਜੁਲਾਈ : ਮਾਈਕਰੋਸਾਫ਼ਟ ਦੇ ਸਰਵਰ ਵਿਚ ਪਏ ਤਕਨੀਕੀ ਨੁਕਸ ਮਗਰੋਂ ਅਮਰੀਕਾ ਤੋਂ ਲੈ ਕੇ ਆਸਟਰੇਲੀਆ ਤੱਕ ਵਿਸ਼ਵ ਭਰ ਵਿਚ ਇੰਟਰਨੈੱਟ ਬੰਦ ਹੋਣ ਨਾਲ ਏਅਰਲਾਈਨਜ਼, ਬੈਂਕ, ਮੀਡੀਆ ਤੇ ਹੋਰਨਾਂ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇੰਟਰਨੈੱਟ ਬੰਦ ਹੋਣ ਕਰਕੇ ਕੁੱਲ ਆਲਮ ਦੇ ਮਾਈਕਰੋਸਾਫਟ ਵਰਤੋਕਾਰਾਂ ਖਾਸ ਕਰਕੇ ਬੈਂਕਾਂ ਤੇ ਏਅਰਲਾਈਨਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਈਕਰੋਸਾਫ਼ਟ ਨੇ ਕਿਹਾ ਕਿ ਇੰਟਰਨੈੱਟ ਬੰਦ ਹੋਣ ਨਾਲ ਮਾਈਕਰੋਸਾਫਟ 365 ਐਪਸ ਤੇ ਸੇਵਾਵਾਂ ਤੱਕ ਰਸਾਈ ਅਸਰਅੰਦਾਜ਼ ਹੋਈ ਹੈ ਤੇ ਉਸ ਵੱਲੋਂ ਤਕਨੀਕੀ ਨੁਕਸ ਦੂਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਭਾਰਤੀ ਏਅਰਲਾਈਨਾਂ ਨੇ ਵੀ ਉਨ੍ਹਾਂ ਦੇ ਸਿਸਟਮ ਪ੍ਰਭਾਵਿਤ ਹੋਣ ਬਾਰੇ ਦਾਅਵਾ ਕੀਤਾ ਹੈ। ਏਅਰਲਾਈਨਾਂ ਨੇ ਇਕ ਐੜਵਾਈਜ਼ਰੀ ਵਿਚ ਕਿਹਾ ਕਿ ਯਾਤਰੀ ਹਵਾਈ ਅੱਡਿਆਂ ’ਤੇ ਖੱਜਲ ਖੁਆਰੀ ਤੋਂ ਬਚਣ ਲਈ ਆਪਣੀਆਂ ਉਡਾਣਾਂ ਸਬੰਧੀ ਜਾਣਕਾਰੀ ਲਈ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ। ਉਧਰ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਉਹ ਮਾਈਕੋਸਾਫਟ ਦੇ ਸੰਪਰਕ ਵਿਚ ਹਨ। ਵੈਸ਼ਨਵ ਨੇ ਦਾਅਵਾ ਕੀਤਾ ਕਿ ਮਾਈਕਰੋਸਾਫਟ ਦੇ ਸਰਵਰ ਵਿਚ ਪਏ ਨੁਕਸ ਨਾਲ ਨੈਸ਼ਨਲ ਇਨਫਰਮੈਟਿਕਸ ਸੈਂਟਰ ਦੇ ਨੈੱਟਵਰਕ ਨੂੰ ਕੋਈ ਫਰਕ ਨਹੀਂ ਪਿਆ। ਇਸ ਦੌਰਾਨ ਐੱਸਬੀਆਈ ਤੇ ਨੈਸ਼ਨਲ ਸਟਾਕ ਐਕਸਚੈਂਜ ਨੇ ਦਾਅਵਾ ਕੀਤਾ ਹੈ ਕਿ ਮਾਈਕਰੋਸਾਫਟ ਦੇ ਤਕਨੀਕੀ ਨੁਕਸ ਨਾਲ ਉਨ੍ਹਾਂ ਦੇ ਕੰਮਕਾਜ ‘ਤੇ ਕੋਈ ਅਸਰ ਨਹੀਂ ਪਿਆ ਹੈ।

Leave a Comment

Your email address will not be published. Required fields are marked *

Scroll to Top