ਮਹਿਲਾ ਪੁਲਸ ਕਾਂਸਟੇਬਲ ਦੀ ਲਾਸ਼ ਮਿਲੀ ਉਸ ਦੀ ਬੈਰਕ ਦੇ ਬਾਥਰੂਮ ਵਿੱਚ ਲਟਕਦੀ ਹੋਈ

ਮਹਿਲਾ ਪੁਲਸ ਕਾਂਸਟੇਬਲ ਦੀ ਲਾਸ਼ ਮਿਲੀ ਉਸ ਦੀ ਬੈਰਕ ਦੇ ਬਾਥਰੂਮ ਵਿੱਚ ਲਟਕਦੀ ਹੋਈ
ਸਮਸਤੀਪੁਰ, 14 ਨਵੰਬਰ : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਸਮਸਤੀਪੁਰ ਜਿ਼ਲ੍ਹੇ ਵਿੱਚ ਇੱਕ ਮਹਿਲਾ ਪੁਲਸ ਕਾਂਸਟੇਬਲ ਦੀ ਲਾਸ਼ ਉਸ ਦੀ ਬੈਰਕ ਦੇ ਬਾਥਰੂਮ ਵਿੱਚ ਲਟਕਦੀ ਮਿਲੀ । ਮ੍ਰਿਤਕਾ ਦੀ ਪਛਾਣ ਵੈਸ਼ਾਲੀ ਜ਼ਿਲੇ ਦੀ ਰਹਿਣ ਵਾਲੀ ਚਾਂਦਨੀ ਕੁਮਾਰੀ ਵਜੋਂ ਹੋਈ ਹੈ । ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਸਮਸਤੀਪੁਰ ਸੰਜੇ ਕੁਮਾਰ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੰਦਨੀ ਕੁਮਾਰੀ ਮੁਸਰੀਗੜ੍ਹੀ ਥਾਣੇ ਦੀ ਦੂਜੀ ਮੰਜ਼ਿਲ ’ਤੇ ਬੈਰਕ ਵਿੱਚ ਰਹਿ ਰਹੀ ਸੀ, ਜਿਥੇ ਇਹ ਘਟਨਾ ਵਾਪਰੀ । ਇੱਕ ਹੋਰ ਮਹਿਲਾ ਕਾਂਸਟੇਬਲ ਨੇ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਦੇਖਿਆ । ਦੂਜੇ ਕਾਂਸਟੇਬਲਾਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਚਾਂਦਨੀ ਬਾਥਰੂਮ ਦੇ ਅੰਦਰ ਲਟਕਦੀ ਮਿਲੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਉਸ ਦਾ ਮੋਬਾਈਲ ਫ਼ੋਨ ਅਤੇ ਉਸ ਦੀ ਬੈਰਕ ਵਿੱਚੋਂ ਬਰਾਮਦ ਹੋਈ ਇੱਕ ਡਾਇਰੀ ਜ਼ਬਤ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ।

Leave a Comment

Your email address will not be published. Required fields are marked *

Scroll to Top