ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਜ਼ੀਕਾ ਵਾਇਰਸ ਨਾਲ ਦੋ ਗਰਭਵਤੀ ਔਰਤਾਂ ਵੀ ਪੀੜਤ
ਜ਼ੀਕਾ ਵਾਇਰਸ ਦੇ ਚਲਦਿਆਂ ਮਹਾਰਾਸ਼ਟਰ ਦੇ ਪੁਣੇ ਜਿਲ੍ਹਿੇ ਵਿਚ ਜ਼ੀਕਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਹਲਚਲ ਮਚ ਗਈ ਹੈ। ਪੁਣੇ ਵਿੱਚ ਜ਼ੀਕਾ ਵਾਇਰਸ ਨਾਲ ਪੀੜ੍ਹਤ ਜਿਥੇ 6 ਮਾਮਲੇ ਸਾਹਮਣੇ ਆਏ ਹਨ, ਉਥੇ ਇਸ ਨਾਲ ਦੋ ਔਰਤਾਂ ਅਜਿਹੀਆਂ ਪੀੜ੍ਹਤ ਹੋ ਗਈਆਂ ਹਨ ਜੋ ਗਰਭਵਤੀ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ੀਕਾ ਵਾਇਰਸ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮੱਛਰ ਦੀ ਇਸ ਪ੍ਰਜਾਤੀ ਨੂੰ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਲਾਗਾਂ ਫੈਲਾਉਣ ਲਈ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਜ਼ੀਕਾ ਵਾਇਰਸ ਦੀ ਪਛਾਣ ਪਹਿਲੀ ਵਾਰ ਯੂਗਾਂਡਾ ਵਿੱਚ 1947 ਵਿੱਚ ਹੋਈ ਸੀ।