ਦਿੱਲੀ, 18 ਨਵੰਬਰ : ਗੇਮਰਾਂ ਨੂੰ ਆਨਲਾਈਨ ਪਲੇਟਫਾਰਮਾਂ ਤੋ ਹੋ ਰਹੇ ਨੁਕਸਾਨ ਤੋ ਬਾਅਦ ਹੁਣ ਮਨੀ ਲਾਂਡਰਿੰਗ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਦੋ ਮੁੱਖ ਆਨਲਾਈਨ ਗੇਮਿੰਗ ਪਲੇਟਫਾਰਮਾਂ—WinZO ਅਤੇ Gamezkraft—ਨਾਲ ਜੁੜੀਆਂ ਕਈ ਜਗ੍ਹਾਂ ’ਤੇ ਇਕੱਠੇ ਛਾਪੇ ਮਾਰੇ। ਅਧਿਕਾਰੀਆਂ ਦੇ ਮੁਤਾਬਕ, ਇਹ ਤਲਾਸ਼ੀ ਕਾਰਵਾਈ ਕੁੱਲ 11 ਸਥਾਨਾਂ ’ਤੇ ਚਲਾਈ ਗਈ, ਜਿਸਵਿਚ ਬੈਂਗਲੁਰੁ ਅਤੇ ਗੁਰੂਗ੍ਰਾਮ ਦੀਆਂ ਵੱਖ-ਵੱਖ ਥਾਵਾਂ ਸ਼ਾਮਲ ਹਨ।
ਸੂਤਰਾਂ ਅਨੁਸਾਰ, ਇਹ ਛਾਪੇ ਪੀੜਤਾਂ ਵੱਲੋਂ ਦਰਜ ਕਰਵਾਈਆਂ ਗਈਆਂ ਏਫ਼ਆਈਆਰਜ਼ ਤੋਂ ਬਾਅਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼ਿਕਾਇਤ ਹੈ ਕਿ ਕੰਪਨੀਆਂ ਨੇ ਆਪਣੇ ਐਪ ਦੇ ਐਲਗੋਰਿਦਮ ਨਾਲ ਛੇੜਛਾੜ ਕਰਕੇ ਖਿਡਾਰੀਆਂ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਇਆ।
ਏਜੰਸੀ ਨੇ ਗੇਮਿੰਗ ਕੰਪਨੀਆਂ ਦੇ ਮੁੱਖ ਦਫ਼ਤਰਾਂ ਦੇ ਨਾਲ ਉਨ੍ਹਾਂ ਦੇ ਸੀਈਓ, ਸੀਓਓ ਅਤੇ ਸੀਐਫਓ ਦੇ ਘਰਾਂ ਵਿੱਚ ਵੀ ਰਿਕਾਰਡ ਅਤੇ ਸਬੂਤ ਖੰਗਾਲੇ।