ਨਵੀਂ ਦਿੱਲੀ, 10 ਅਕਤੂਬਰ : ਹੁਣ ਜਲਦ ਹੀ ਭਾਰਤ ਅਫਗਾਨਿਸਤਾਨ ਦੇ ਕਾਬੁਲ ਵਿਖੇ ਆਪਣਾ ਦੁਤਾਵਾਸ ਖੋਲੇਗਾ। ਜਿਕਰਯੋਗ ਹੈ ਕਿ ਅਮੀਰ ਖਾਨ ਮੁਤਾਕੀ, ਜੋ ਤਾਲਿਬਾਨ ਸ਼ਾਸਨ ਹੇਠ ਪਹਿਲੇ ਅਫਗਾਨ ਵਿਦੇਸ਼ ਮੰਤਰੀ ਹਨ ਜਿਨ੍ਹਾਂ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ। ਉਨ੍ਹਾਂ ਨਾਲ ਮੁਲਾਕਾਤ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਾਬੁਲ ਵਿੱਚ ਦੂਤਾਵਾਸ ਖੋਲ੍ਹਣ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।
ਦਸ ਦਈਏ ਕਿ ਭਾਰਤ ਨੇ ਅਫਗਾਨਿਸਤਾਨ ਨਾਲ ਪੂਰੇ ਕੂਟਨੀਤਕ ਸਬੰਧ ਬਹਾਲ ਕਰ ਲਏ ਹਨ ਅਤੇ ਅਧਿਕਾਰਕ ਤੌਰ ’ਤੇ ਕਾਬੁਲ ਵਿੱਚ ਆਪਣਾ ਦੂਤਾਵਾਸ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਨਾਲ ਸੰਬੰਧਾਂ ਵਿਚ ਇਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।
ਸਰਕਾਰ ਨੇ ਦੱਸਿਆ ਕਿ ਕਾਬੁਲ ਵਿੱਚ ਭਾਰਤ ਦੇ ਮਿਸ਼ਨ ਨੂੰ ਹੁਣ “ਪੂਰੇ ਦੂਤਾਵਾਸ ਦਾ ਦਰਜਾ” ਦਿੱਤਾ ਜਾਵੇਗਾ। ਇਹ ਭਾਰਤ ਦੀ ਤਾਲਿਬਾਨ ਨਾਲ ਰਣਨੀਤਕ ਪਹੁੰਚ ਵਿੱਚ ਇਕ ਨਵੀਂ ਸ਼ੁਰੂਆਤ ਹੈ।
ਇਹ ਫ਼ੈਸਲਾ ਭਾਰਤ ਸਰਕਾਰ ਵੱਲੋਂ ਤਾਲਿਬਾਨ ਪ੍ਰਸ਼ਾਸਨ ਨਾਲ ਸੰਬੰਧਾਂ ਵਿੱਚ ਵਿਸ਼ਵਾਸ ਦਾ ਸੰਕੇਤ ਮੰਨਿਆ ਜਾ ਰਿਹਾ ਹੈ।